12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਫ਼ਤਹਿਗੜ੍ਹ ਚੂੜੀਆਂ ’ਚ ਨਿਯਮਾਂ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ-ਬਿਨਾਂ ਟੈਂਡਰ ਵੱਢੇ ਗਏ ਸਰਕਾਰੀ ਰੁੱਖ ਚੋਰੀ ਹੋਈ ਜਾਂ ਮਿਲੀਭੁਗਤ, ਜਾਂਚ ਦੇ ਘੇਰੇ ’ਚ ਮਹਿਕਮਾ

ਫ਼ਤਹਿਗੜ੍ਹ ਚੂੜੀਆਂ, 12 ਨਵੰਬਰ (ਐਮ. ਐਸ.

Ad Position 21
No active advertisement
ਬਿਜਲੀ ਦਫਤਰ ਫ਼ਤਹਿਗੜ੍ਹ ਚੂੜੀਆਂ ਵਿਚੋਂ ਵੱਢੇ ਗਏ ਦਰਖ਼ਤਾਂ ਦੇ ਮੁੱਢ ਜਿਨ੍ਹਾਂ ਨੂੰ ਕੱਖਾਂ ਨਾਲ ਢੱਕਿਆ ਗਿਆ ਹੈ ਅਤੇ ਸੜਕ ਦੇ ਨਾਲ ਪਈਆਂ ਦਰਖਤਾਂ ਦੀਆਂ ਟਾਹਣੀਆਂ। ਤਸਵੀਰ : ਐਮ.ਐਸ. ਫੁੱਲ 13-11-2026
ਫ਼ਤਹਿਗੜ੍ਹ ਚੂੜੀਆਂ, 12 ਨਵੰਬਰ (ਐਮ.ਐਸ. ਫੁੱਲ)- ਸਥਾਨਕ ਬਿਜਲੀ ਬੋਰਡ ਦੀ ਹਦੂਦ ਅੰਦਰ ਵਾਤਾਵਰਣ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਰਾਤੋ-ਰਾਤ ਕੀਮਤੀ ਦਰੱਖਤਾਂ ਦਾ ਸਫ਼ਾਇਆ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਟਰਾਂਸਫਾਰਮਰ ਵਰਕਸ਼ਾਪ ਦੇ ਨਾਲ-ਨਾਲ ਗਰਿੱਡ ਨੂੰ ਜਾਂਦੀ ਸੜਕ ਦੇ ਦੋਵਾਂ ਪਾਸਿਆਂ ਤੋਂ 10 ਤੋਂ 15 ਸਾਲ ਪੁਰਾਣੇ ਅਮਲਤਾਸ ਤੇ ਹੋਰ ਕੀਮਤੀ ਸਜਾਵਟੀ ਰੁੱਖ ਬਿਨਾਂ ਕਿਸੇ ਸਰਕਾਰੀ ਟੈਂਡਰ ਜਾਂ ਮਨਜ਼ੂਰੀ ਦੇ ਵੱਢ ਦਿੱਤੇ ਗਏ ਹਨ। ਇਸ ਘਟਨਾ ਨੇ ਜਿੱਥੇ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਉੱਥੇ ਹੀ ਮਹਿਕਮੇ ਦੀ ਕਾਰਗੁਜ਼ਾਰੀ ’ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦਰੱਖਤ ਵੱਢਣ ਤੋਂ ਬਾਅਦ ਇਸ ਗੈਰ-ਕਾਨੂੰਨੀ ਕਾਰਵਾਈ ਤੇ ਚੋਰੀ ਨੂੰ ਛੁਪਾਉਣ ਲਈ ਵੱਢੇ ਹੋਏ ਰੁੱਖਾਂ ਦੇ ਮੁੱਢਾਂ ਨੂੰ ਬੜੀ ਚਲਾਕੀ ਨਾਲ ਕੱਖਾਂ-ਕਾਨਿਆਂ ਨਾਲ ਢੱਕਿਆ ਗਿਆ ਹੈ। ਸਰਕਾਰੀ ਹਦੂਦ ਅੰਦਰ ਕਿਸੇ ਬਾਹਰੀ ਵਿਅਕਤੀ ਦੀ ਏਨੀ ਹਿੰਮਤ ਕਿਵੇਂ ਹੋ ਸਕਦੀ ਹੈ ਕਿ ਉਹ ਰੁੱਖ ਵੱਢ ਕੇ ਸਬੂਤ ਵੀ ਛੁਪਾ ਦੇਵੇ, ਕੀ ਇਸ ਵਿਚ ਵਿਭਾਗ ਦੇ ਕਿਸੇ ਮੁਲਾਜ਼ਮ ਦੀ ਮਿਲੀਭੁਗਤ ਹੋਣ ਦਾ ਸ਼ੱਕ ਨਹੀਂ ਹੈ ? ਇਲਾਕਾ ਨਿਵਾਸੀਆਂ ਤੇ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸਰਕਾਰ ਇਕ ਪਾਸੇ ਰੁੱਖ ਲਗਾਉਣ ਦੀਆਂ ਮੁਹਿੰਮਾਂ ਚਲਾ ਰਹੀ ਹੈ ਪਰ ਦੂਜੇ ਪਾਸੇ ਸਰਕਾਰੀ ਅਧਿਕਾਰੀ ਖੁਦ ਹੀ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇ ਰਹੇ ਹਨ ਜਾਂ ਫਿਰ ਅੱਖਾਂ ਮੀਚੀ ਬੈਠੇ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਹ ਕੀਮਤੀ ਦਰੱਖਤ ਚੋਰੀ ਹੋਏ ਹਨ ਤਾਂ ਕੀ ਵਿਭਾਗ ਵਲੋਂ ਇਸ ਦੀ ਸ਼ਿਕਾਇਤ ਸਥਾਨਕ ਪੁਲਿਸ ਸਟੇਸ਼ਨ ਵਿਚ ਦਰਜ ਕਰਵਾਈ ਗਈ ਹੈ? ਤੇ ਜੇਕਰ ਇਹ ਦਰੱਖਤ ਵਿਭਾਗ ਵਲੋਂ ਖੁਦ ਵੱਢਵਾਏ ਗਏ ਹਨ ਤਾਂ ਕਿਸ ਅਧਿਕਾਰੀ ਦੀ ਇਜਾਜ਼ਤ ਨਾਲ ਅਤੇ ਕਿਸ ਨਿਯਮ ਤਹਿਤ ਵੱਢੇ ਗਏ ਹਨ ?
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ’ਚ ਰੰਗੋਲੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਬਸੀ ਪਠਾਣਾਂ ਫੇਰੀ ਨੂੰ ਲੈ ਕੇ ਪਿੰਡਾਂ ’ਚ ਕੀਤੀਆਂ...
Ad Position 24