12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਹਲਕਾ ਦੀਨਾਨਗਰ ਅੰਦਰ ‘ਆਪ’ ਆਗੂ ਰਾਜੇਸ਼ ਭੰਗਵਾਂ ਦੀਆਂ ਰਾਜਨੀਤਿਕ ਚਰਚਾਵਾਂ ਨਾਲ ਸਿਆਸੀ ਮਾਹੌਲ ਗਰਮਾਇਆ

ਗੁਰਦਾਸਪੁਰ, 12 ਨਵੰਬਰ (ਅਸ਼ੋਕ ਸ਼ਰਮਾ)- ਆਮ ਆਦਮੀ ਪਾਰਟੀ ਦੇ ਨੌਜਵਾਨ ਸੀਨੀਅਰ ਆਗੂ ਤੇ ਪਿੰਡ ਭੰਗਵਾਂ ਦੇ ਮੌਜੂਦਾ ਸਰਪੰਚ ਰਾਜੇਸ਼ ਭੰਗਵਾਂ ਦੀਆਂ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਗਾਮੀ ਚੋਣਾਂ ਨੂੰ ਲੈ ਕੇ ਰਾਜਨੀਤਿਕ ਚਰਚਾਵਾਂ ਨਾਲ ਸਿਆਸੀ ਮਾਹੌਲ ਹਲਕੇ ਅੰਦਰ ਕਾਫੀ ਗਰਮਾਇਆ ਹੈ। ਸਰਪੰਚ ਭੰਗਵਾਂ ਦਾ ਰਾਜਨੀਤਿਕ ਜੀਵਨ ਬੇਹੱਦ ਸਾਫ ਸੁਥਰਾ ਤੇ ਆਮ ਆਦਮੀ ਪਾਰਟੀ ਨੂੰ ਸਮਰਪਿਤ ਹੋਣ ਕਰਕੇ ਉਸ ਦੀ ਪਾਰਟੀ ਅੰਦਰ ਪਕੜ ਕਾਫੀ ਮਜ਼ਬੂਤ ਹੈ, ਉਹ ਲੋਕਾਂ ਦੇ ਕੰਮਾਂ ਵਿਚ ਹਮੇਸ਼ਾ ਮਸ਼ਰੂਫ ਰਹਿੰਦੇ ਹਨ ਅਤੇ ਜਨਤਕ ਤੌਰ ’ਤੇ ਆਧਾਰ ਕਾਫੀ ਮਜ਼ਬੂਤ ਹੈ।

Ad Position 21
No active advertisement
ਅਜੀਤ ਡੈਸਕ 13-11-2026
ਗੁਰਦਾਸਪੁਰ, 12 ਨਵੰਬਰ (ਅਸ਼ੋਕ ਸ਼ਰਮਾ)- ਆਮ ਆਦਮੀ ਪਾਰਟੀ ਦੇ ਨੌਜਵਾਨ ਸੀਨੀਅਰ ਆਗੂ ਤੇ ਪਿੰਡ ਭੰਗਵਾਂ ਦੇ ਮੌਜੂਦਾ ਸਰਪੰਚ ਰਾਜੇਸ਼ ਭੰਗਵਾਂ ਦੀਆਂ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਗਾਮੀ ਚੋਣਾਂ ਨੂੰ ਲੈ ਕੇ ਰਾਜਨੀਤਿਕ ਚਰਚਾਵਾਂ ਨਾਲ ਸਿਆਸੀ ਮਾਹੌਲ ਹਲਕੇ ਅੰਦਰ ਕਾਫੀ ਗਰਮਾਇਆ ਹੈ। ਸਰਪੰਚ ਭੰਗਵਾਂ ਦਾ ਰਾਜਨੀਤਿਕ ਜੀਵਨ ਬੇਹੱਦ ਸਾਫ ਸੁਥਰਾ ਤੇ ਆਮ ਆਦਮੀ ਪਾਰਟੀ ਨੂੰ ਸਮਰਪਿਤ ਹੋਣ ਕਰਕੇ ਉਸ ਦੀ ਪਾਰਟੀ ਅੰਦਰ ਪਕੜ ਕਾਫੀ ਮਜ਼ਬੂਤ ਹੈ, ਉਹ ਲੋਕਾਂ ਦੇ ਕੰਮਾਂ ਵਿਚ ਹਮੇਸ਼ਾ ਮਸ਼ਰੂਫ ਰਹਿੰਦੇ ਹਨ ਅਤੇ ਜਨਤਕ ਤੌਰ ’ਤੇ ਆਧਾਰ ਕਾਫੀ ਮਜ਼ਬੂਤ ਹੈ। ਉਨ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਨੂੰ ਲੈ ਕੇ ਇਲਾਕੇ ਦੇ ਬੁੱਧੀਜੀਵੀ ਤੇ ਲੋਕ ਕਈ ਅੰਦਾਜੇ ਲਗਾ ਰਹੇ ਹਨ। ਇਲਾਕੇ ਅੰਦਰ ਲੋਕ ਰਾਜੇਸ਼ ਭੰਗਵਾਂ ਨੂੰ ਸੰਭਾਵੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰੇ ਜਾਣ ਦੀਆਂ ਵੀ ਕਿਆਸ ਅਰਾਈਆਂ ਲਗਾ ਰਹੇ ਹਨ। ਰਾਜੇਸ਼ ਭੰਗਵਾਂ ਮੌਜੂਦਾ ਸਰਕਾਰ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਅਤੇ ਪਿੰਡ ਦੇ ਸਰਪੰਚ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਪਾਰਟੀ ਅੰਦਰ ਬੁਲਾਰੇ ਵਜੋਂ ਆਪਣੀ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ। ਉਹ ਪਾਰਟੀ ਦੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਥੋਂ ਤੱਕ ਕਿ ਪਾਰਟੀ ਦੇ ਪ੍ਰੋਗਰਾਮਾਂ ਅਨੁਸਾਰ ਉਹ ਗੁਜਰਾਤ, ਹਿਮਾਚਲ ਤੇ ਦਿੱਲੀ ਤੱਕ ਕੰਮ ਕਰ ਚੁੱਕੇ ਹਨ। ਸਰਪੰਚ ਰਾਜੇਸ਼ ਭੰਗਵਾਂ ਨੇ ਪਿੰਡ ਦੇ ਰਿਕਾਰਡਤੋੜ ਸਰਵਪੱਖੀ ਵਿਕਾਸ ਕਰਵਾਏ ਹਨ ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸ਼ੁਰੂਆਤ 2014 ਤੋਂ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਰਾਜੇਸ਼ ਭੰਗਵਾਂ ਦਾ ਨਾਅ ਚਰਚਾ ਵਿਚ ਹੋਣਾ ਸੁਭਾਵਿਕ ਬਣ ਰਿਹਾ ਹੈ। ਉਨ੍ਹਾਂ ਦੀਆਂ ਪਾਰਟੀ ਵਿਚ ਗਤੀਵਿਧੀਆਂ ਤੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਕੀ ਫੈਸਲਾ ਲੈਂਦੀ ਹੈ, ਇਸ ਬਾਰੇ ਵੀ ਚਰਚਾ ਜ਼ੋਰਾਂ ’ਤੇ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਰਾਸ਼ਟਰੀ ਕਾਨੂੰਨੀ ਸਾਖਰਤਾ ਦਿਵਸ ਮਨਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਵਾਲੀਆਂ ਅਹੁਦੇਦਾਰਾਂ ਤੇ ਵਰਕਰਾਂ ਦਾ ਬੀਬੀ ਬਾਦਲ ਵਲੋਂ ਸਨਮਾਨ ਹਲਕੇ ’ਚੋਂ 150 ਤੋਂ...
Ad Position 24