13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਭਗਵਾਨਪੁਰ ਟੀਮ ਲੋਕਾਂ ਦੀ ਸੇਵਾ ’ਚ ਦਿਨ-ਰਾਤ ਹਾਜ਼ਰ-ਅਮਨਦੀਪ ਕੌਰ

ਵਡਾਲਾ ਬਾਂਗਰ, 13 ਨਵੰਬਰ (ਭੁੰਬਲੀ)- ਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਭਗਵਾਨਪੁਰ ਦੀ ਐੱਮ. ਡੀ.

Ad Position 21
No active advertisement
ਅਮਨਦੀਪ ਕੌਰ ਭਗਵਾਨਪੁਰ 14-11-2026
ਵਡਾਲਾ ਬਾਂਗਰ, 13 ਨਵੰਬਰ (ਭੁੰਬਲੀ)- ਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਭਗਵਾਨਪੁਰ ਦੀ ਐੱਮ.ਡੀ. ਬੀਬਾ ਅਮਨਦੀਪ ਕੌਰ ਭਗਵਾਨਪੁਰ ਨੇ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਆਪਣੇ ਸਮਰਥਕਾਂ ਨੂੰ ਮਿਲਣ ਉਪਰੰਤ ਕਸਬਾ ਵਡਾਲਾ ਬਾਂਗਰ ਵਿਖੇ ਘੁੰਮਣ ਪਰਿਵਾਰ ਦੇ ਘਰ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਾਰੀ ਟੀਮ ਲੋਕਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਹੈ ਤੇ ਅਸੀਂ ਲੋਕ ਸੇਵਾ ਦੇ ਮਨਸ਼ੇ ਨਾਲ ਹੀ ਲੋਕਾਂ ਦੀ ਕਚਹਿਰੀ ਵਿਚ ਵਿਚਰ ਰਹੇ ਹਾਂ ਤੇ ਵਿਚਰਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵਲੋਂ ਹਲਕੇ ਦੇ ਗ੍ਰੰਥੀ ਸਿੰਘਾਂ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ 21 ਹਜ਼ਾਰ ਦਾ ਸ਼ਗਨ ਮੌਕੇ ’ਤੇ ਦਿੱਤਾ ਜਾ ਰਿਹਾ ਹੈ। ਅਸੀਂ ਉਹ ਕੰਮ ਲੋਕਾਂ ਨੂੰ ਕਰਕੇ ਵਿਖਾਵਾਂਗੇ ਜੋ ਰਿਵਾਇਤੀ ਪਾਰਟੀਆਂ ਦੇ ਲੀਡਰ ਕਈ ਦਹਾਕੇ ਰਾਜ ਕਰਨ ਉਪਰੰਤ ਵੀ ਨਹੀਂ ਕਰ ਸਕੇ। ਇਸ ਮੌਕੇ ਉਨ੍ਹਾਂ ਦੀ ਟੀਮ ਨਾਲ ਚੇਅਰਮੈਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ, ਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਅਮਨਪ੍ਰੀਤ ਸਿੰਘ ਕਾਹਲੋਂ ਮੀਰ ਕਚਾਣਾ, ਸਰਪੰਚ ਜਗਦੀਪ ਸਿੰਘ ਜੱਗੀ ਲੁਕਮਾਨੀਆਂ, ਬਲਬੀਰ ਸਿੰਘ ਘੁੰਮਣ ਵਡਾਲਾ ਬਾਂਗਰ, ਜਗਦੀਪ ਸਿੰਘ ਜੱਗੀ ਸਮਰਾ, ਮਨਜਿੰਦਰ ਸਿੰਘ ਖੱਦਰ, ਬੂਟਾ ਸਿੰਘ ਮਾਹਲ, ਸਰਪੰਚ ਗੁਰਮੁੱਖ ਸਿੰਘ ਢੇਸੀਆਂ, ਯੁੱਧਵੀਰ ਸਿੰਘ ਮਸਤਕੋਟ, ਲਾਲ ਸਿੰਘ ਸਰਪੰਚ ਭਗਵਾਨਪੁਰ, ਨੰਬਰਦਾਰ ਗੁਰਬਚਨ ਸਿੰਘ ਮਾਹਲ, ਉਦਮ ਸਿੰਘ ਧਰਮਕੋਟ, ਸਰਪੰਚ ਮਨਦੀਪ ਸਿੰਘ ਮੰਨਾ ਚੌੜਾ ਕਲਾਂ, ਸਰਪੰਚ ਸਤਨਾਮ ਸਿੰਘ ਛੋਹੜ, ਸਰਪੰਚ ਲਾਡੀ ਦੋਸਤਪੁਰ, ਕਵਲ ਪਹਿਲਵਾਨ ਕਲਾਨੌਰ, ਜੁਗਰਾਜ ਸਿੰਘ ਮੰਮਣ, ਸਰਬਜੀਤ ਸਿੰਘ ਚੰਧੇਰ ਸਮੇਤ ਹੋਰ ਬਹੁਤ ਸਾਰੇ ਸਮਰੱਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਦੇ ਕਿਸਾਨਾਂ ’ਚ ਪਰਾਲੀ ਨਾ ਸਾੜਨ ਦਾ ਰੁਝਾਨ ਵਧਿਆ, ਮੁੱਖ ਖੇਤੀਬਾੜੀ ਅਫ਼ਸਰ ਦਾ ਦਾਅਵਾ ਇਸ ਸਾਲ ਕਿਸਾਨਾਂ ਨੂ... ਅਗਲੀ ਖ਼ਬਰ ‘ਗੈਵੀ ਕਲੇਰ’ ਨੇ 1 ਹਫ਼ਤੇ ’ਚ ਨਿਊਜ਼ੀਲੈਂਡ ਦੇ 7 ਵੀਜ਼ੇ ਲਗਵਾਏ
Ad Position 24