15 ਵਾਂ ਸਾਲਾਨਾ ਸ਼ਿਵ ਵਿਆਹ ਸਮਾਗਮ ਤੇ ਵਿਸ਼ਾਲ ਭੰਡਾਰਾ ਸ਼ਰਧਾ ਨਾਲ ਕਰਵਾਇਆ
ਪਠਾਨਕੋਟ, 13 ਨਵੰਬਰ (ਸੁਮਿਤ)- ਮਣੀਮਹੇਸ਼ ਕਲੱਬ ਵਲੋਂ ਮੁਹੱਲਾ ਪ੍ਰੀਤ ਨਗਰ ਤੇ ਰਾਮਪੁਰਾ ਮੁਹੱਲੇ ਦੇ ਸਹਿਯੋਗ ਨਾਲ 15ਵਾਂ ਸਾਲਾਨਾ ਸ਼ਿਵ ਵਿਆਹ ਸਮਾਗਮ ਤੇ ਵਿਸ਼ਾਲ ਭੰਡਾਰਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵੈਦਿਕ ਮੰਤਰਾਂ ਦੇ ਉਚਾਰਨ ਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਕੀਤੀ ਗਈ ।
ਪਠਾਨਕੋਟ, 13 ਨਵੰਬਰ (ਸੁਮਿਤ)- ਮਣੀਮਹੇਸ਼ ਕਲੱਬ ਵਲੋਂ ਮੁਹੱਲਾ ਪ੍ਰੀਤ ਨਗਰ ਤੇ ਰਾਮਪੁਰਾ ਮੁਹੱਲੇ ਦੇ ਸਹਿਯੋਗ ਨਾਲ 15ਵਾਂ ਸਾਲਾਨਾ ਸ਼ਿਵ ਵਿਆਹ ਸਮਾਗਮ ਤੇ ਵਿਸ਼ਾਲ ਭੰਡਾਰਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵੈਦਿਕ ਮੰਤਰਾਂ ਦੇ ਉਚਾਰਨ ਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਕੀਤੀ ਗਈ । ਉਪਰੰਤ ਸ਼ਾਨਦਾਰ ਸ਼ਿਵ ਬਰਾਤ ਕੱਢੀ ਗਈ। ਮੁਹੱਲਾ ਨਿਵਾਸੀਆਂ ਵਲੋਂ ਸ਼ਿਵ ਬਰਾਤ ਦਾ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਬਾਰਾਤ ਤੋਂ ਬਾਅਦ ਸ਼ਿਵ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਵਿਆਹ ਸਮਾਗਮ ਦੀ ਸਮਾਪਤੀ ਉਪਰੰਤ ਵਿਸ਼ਾਲ ਭੰਡਾਰਾ ਗਿਆ। ਇਸ ਮੌਕੇ ਸਤਵੀਰ ਸਿੰਘ, ਲਵਲੀ ਚੌਧਰੀ, ਮਲਕੀਤ ਸਿੰਘ, ਗਰਵ ਚੌਧਰੀ, ਰਾਹੁਲ, ਰਾਮ ਸਿੰਘ, ਵਿਨੋਦ (ਵਿੱਕੀ) ਕੁਮਾਰ, ਗੌਰਵ ਤੇ ਪਰਮਜੀਤ (ਸ਼ਾਲੂ) ਆਦਿ ਹਾਜ਼ਰ ਸਨ।