21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਲਾਕ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ

ਘਰੋਟਾ, 21 ਨਵੰਬਰ (ਸੰਜੀਵ ਗੁਪਤਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਡੀ. ਈ.

Ad Position 21
No active advertisement
ਅਜੀਤ ਡੈਸਕ 22-11-2026
ਘਰੋਟਾ, 21 ਨਵੰਬਰ (ਸੰਜੀਵ ਗੁਪਤਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਡੀ.ਈ.ਓ. ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡੀ.ਜੀ. ਸਿੰਘ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਗੁਲਸ਼ਨ ਸਿਆਲ ਸੀ.ਐਚ.ਟੀ. ਘਰੋਟਾ ਦੀ ਰਹਿਨਨੁਮਾਈ ਹੇਠ ਕਰਵਾਏ ਗਏ । ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੈਦੋਵਾਲ ਦੇ ਬੱਚਿਆਂ ਨੇ ਵਧੀਆ ਹੀ ਪ੍ਰਦਰਸ਼ਨ ਕਰਦੇ ਹੋਏ ਪੁਜੀਸ਼ਨਾਂ ਹਾਸਲ ਕੀਤੀਆਂ । ਕਹਾਣੀ ਸੁਣਾਉਣ ਮੁਕਾਬਲੇ ਵਿਚ ਜਾਨਵੀ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ, ਅਨਾਮਿਕਾ ਨੇ ਬਾਲ ਗੀਤ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ, ਨਾਇਰਾ ਨੇ ਪਹਾੜੇ ਸੁਣਾਉਣ ਦੇ ਮੁਕਾਬਲੇ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ, ਕੁਨਾਲ ਨੇ ਭਾਸ਼ਣ ਮੁਕਾਬਲੇ ਵਿਚ ਦੂਜੀ ਪੁਜੀਸ਼ਨ ਹਾਸਲ ਕੀਤੀ, ਆਰਵ ਸਲਕੋਤਰਾ ਨੇ ਪੰਜਾਬੀ ਬੋਲ ਲਿਖਤ ਅਤੇ ਅੰਗਰੇਜ਼ੀ ਬੋਲ ਲਿਖਤ ਵਿਚ ਦੂਜੀ ਪੁਜੀਸ਼ਨ ਹਾਸਲ ਕੀਤੀ, ਹਯਾਤ ਨੇ ਪੰਜਾਬੀ ਸੁੰਦਰ ਲਿਖਾਈ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ, ਇਸ ਤੋਂ ਇਲਾਵਾ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਸੈਂਟਰ ਫਰੀਦਾ ਨਗਰ ਦੇ ਮੈਡਮ ਮਲਕੀਤ ਕੌਰ ਜਕਰੋਰ ਸਕੂਲ ਨੇ ਪੰਜਾਬੀ ਸੁਲੇਖ ਵਿਚ ਪਹਿਲੀ ਪੁਜੀਸ਼ਨ, ਤਜਿੰਦਰ ਪਾਲ ਸਿੰਘ ਸੈਦੋਵਾਲ ਨੇ ਦੂਜੀ ਪੁਜੀਸ਼ਨ ਅਤੇ ਮੈਡਮ ਪੂਨਮ ਬੱਸੀ ਬਹਿਲਾਦਪੁਰ ਨੇ ਹਿੰਦੀ ਸੁਲੇਖ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ । ਇੰਚਾਰਜ ਤੇਜਿੰਦਰਪਾਲ ਸਿੰਘ ਨੇ ਸਾਰੇ ਹੀ ਬੱਚਿਆਂ ਨੂੰ ਇਨਾਮ ਪ੍ਰਾਪਤ ਕਰਨ ’ਤੇ ਮੁਬਾਰਕਬਾਦ ਦਿੱਤੀ ਤੇ ਕਿਹਾ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਸਾਰੇ ਸਮਾਗਮ ਵਿਚ ਸੀ.ਐਚ.ਟੀ. ਆਬਾਦਗੜ੍ਹ ਜੋਗਿੰਦਰ ਪਾਲ, ਸੀ.ਐਚ.ਟੀ. ਦੀਪ ਕਮਲ ਅਤੇ ਬੀ.ਆਰ.ਸੀ. ਨਵਜੀਵਨ ਸਿੰਘ ਅਤੇ ਸੁਨੀਲ ਕੁਮਾਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਰਧਾਨੰਦ ਚੈਰੀਟੇਬਲ ਟਰੱਸਟ ਸ਼ਾਹਪੁਰ ਕੰਢੀ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਅਗਲੀ ਖ਼ਬਰ ਕਾਂਗਰਸ-ਭਾਜਪਾ ਛੱਡ ਕੇ 40 ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ
Ad Position 24