21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ੍ਰੀ ਸ਼ਰਧਾਨੰਦ ਚੈਰੀਟੇਬਲ ਟਰੱਸਟ ਸ਼ਾਹਪੁਰ ਕੰਢੀ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ

ਸ਼ਾਹਪੁਰ ਕੰਢੀ, 21 ਨਵੰਬਰ (ਰਣਜੀਤ ਸਿੰਘ)-ਸ੍ਰੀ ਸ਼ਾਰਧਾਨੰਦ ਚੈਰੀਟੇਬਲ ਟਰੱਸਟ ਵਲੋਂ ਮਹਾਂ ਮੰਡਲੇਸ਼ਵਰ 1008 ਸਵਾਮੀ ਦਿਵਿਆ ਨੰਦ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ । ਲੜਕੇ ਵਾਲੇ ਬਰਾਤ ਲੈ ਕੇ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਸ਼ਾਹਪੁਰ ਕੰਢੀ ਵਿਖੇ ਪਹੁੰਚੇ ।

Ad Position 21
No active advertisement
ਅਜੀਤ ਡੈਸਕ 22-11-2026
ਸ਼ਾਹਪੁਰ ਕੰਢੀ, 21 ਨਵੰਬਰ (ਰਣਜੀਤ ਸਿੰਘ)-ਸ੍ਰੀ ਸ਼ਾਰਧਾਨੰਦ ਚੈਰੀਟੇਬਲ ਟਰੱਸਟ ਵਲੋਂ ਮਹਾਂ ਮੰਡਲੇਸ਼ਵਰ 1008 ਸਵਾਮੀ ਦਿਵਿਆ ਨੰਦ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ । ਲੜਕੇ ਵਾਲੇ ਬਰਾਤ ਲੈ ਕੇ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਸ਼ਾਹਪੁਰ ਕੰਢੀ ਵਿਖੇ ਪਹੁੰਚੇ । ਜਿੱਥੇ ਬਰਾਤ ਦਾ ਸਵਾਗਤ ਕੀਤੇ ਗਿਆ । ਬਰਾਤ ਦੇ ਚਾਹ, ਪਾਣੀ ਤੇ ਰੋਟੀ ਦਾ ਪ੍ਰਬੰਧ ਚੈਰੀਟੇਬਲ ਟਰੱਸਟ ਵਲੋਂ ਕੀਤਾ ਗਿਆ । ਇਸ ਤੋਂ ਇਲਾਵਾ ਲੜਕੀ ਨੂੰ ਲੋੜ ਅਨੁਸਾਰ ਕੱਪੜੇ ਤੇ ਹੋਰ ਸਮਾਨ, ਗਹਿਣੇ ਵੀ ਦਿੱਤੇ ਗਏ । ਲੜਕੀ-ਲੜਕੇ ਨੂੰ ਸਵਾਮੀ 1008 ਦਿਵਿਆ ਨੰਦ ਨੇ ਅਸ਼ੀਰਵਾਦ ਦਿੱਤਾ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲਗਪਗ 235 ਲੜਕੀਆਂ ਦੇ ਵਿਆਹ ਟਰੱਸਟ ਵਲੋਂ ਕਰਵਾਏ ਜਾ ਚੁੱਕੇ ਹਨ, ਜੋ ਵੀ ਲੜਕੀ ਦੇ ਵਿਆਹ ਲਈ ਟਰੱਸਟ ਤੱਕ ਪਹੁੰਚ ਕਰਦਾ ਹੈ, ਉਸ ਦੇ ਵਿਆਹ ਦਾ ਸਾਰਾ ਖਰਚਾ ਟਰੱਸਟ ਵਲੋਂ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਹਰ ਪੂਰਨਮਾਸ਼ੀ ਨੂੰ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਜਾਂਦਾ ਹੈ ਤੇ ਲੋੜਵੰਦ ਮਰੀਜ਼ਾਂ ਦੇ ਮੁਫਤ ਅਪ੍ਰੇਸ਼ਨ ਟਰੱਸਟ ਵਲੋਂ ਕਰਵਾਏ ਜਾਂਦੇ ਹਨ । ਹੁਣ ਤੱਕ 161 ਮਰੀਜ਼ਾਂ ਦੇ ਅੱਖਾਂ ਦੇ ਅਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ । ਇਸ ਮੌਕੇ ਟਰੱਸਟ ਦੇ ਪ੍ਰਧਾਨ ਬਲਸ਼ੇਰ ਸਿੰਘ, ਮਹਾਤਮਾ ਹਰਸਵਰੂਪ, ਮਹਾਤਮਾ ਉਂਕਾਰਾ ਨੰਦ, ਅਸ਼ੋਕ ਕੁਮਾਰ ਅਤੇ ਮਹਾਤਮਾ ਗੁਰਪ੍ਰਸ਼ਾਦਿ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਪਠਾਨਕੋਟ ਵਿਚ ਵੋਟਿੰਗ ਮਸ਼ੀਨਾਂ ਦੀ ਜਾਂਚ ਪ੍ਰਕਿਰਿਆ ਦਾ ਨਿਰੀਖਣ ਅਗਲੀ ਖ਼ਬਰ ਬਲਾਕ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ
Ad Position 24