ਨਾਭਾ ਦਾਸ ਕਾਲੋਨੀ ਦੇ 200 ਪਰਿਵਾਰਾਂ ਨੂੰ ਜਲਦ ਮਿਲੇਗੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ-ਲਾਲ ਚੰਦ ਕਟਾਰੂਚੱਕ
* ਨਵੇਂ ਟਿਊਬਵੈੱਲ ਬੋਰ ਦਾ ਕੰਮ ਕਰਵਾਇਆ ਸ਼ੁਰੂ
ਨਰੋਟ ਮਹਿਰਾ, 23 ਨਵੰਬਰ (ਰਾਜ ਕੁਮਾਰੀ)- ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਅਧੀਨ ਆਉਂਦੇ ਵਾਰਡ ਨੰਬਰ 44 ਸਥਿਤ ਨਾਭਾ ਦਾਸ ਕਲੋਨੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੌਕੇ ֹ’ ਤੇ ਹੀ ਨਵੇਂ ਟਿਊਬਵੈੱਲ ਬੋਰ ਦਾ ਕੰਮ ਸ਼ੁਰੂ ਕਰਵਾਇਆ।
ਨਰੋਟ ਮਹਿਰਾ, 23 ਨਵੰਬਰ (ਰਾਜ ਕੁਮਾਰੀ)- ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਅਧੀਨ ਆਉਂਦੇ ਵਾਰਡ ਨੰਬਰ 44 ਸਥਿਤ ਨਾਭਾ ਦਾਸ ਕਲੋਨੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੌਕੇ ֹ’ ਤੇ ਹੀ ਨਵੇਂ ਟਿਊਬਵੈੱਲ ਬੋਰ ਦਾ ਕੰਮ ਸ਼ੁਰੂ ਕਰਵਾਇਆ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 44 ਵਿਚ ਪਹਿਲਾਂ ਤੋਂ ਲੱਗਿਆ ਟਿਊਬਵੈੱਲ ਕਰੀਬ 30 ਸਾਲ ਪੁਰਾਣਾ ਸੀ। ਪਿਛਲੇ ਪੰਜ ਦਿਨਾਂ ਤੋਂ ਮੋਟਰ ਡਿੱਗਣ ਅਤੇ ਪਾਈਪਾਂ ਖੁੱਲ੍ਹ ਜਾਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਗਈ ਸੀ। ਇਸ ਕਾਰਨ ਨਾਭਾ ਦਾਸ ਕਲੋਨੀ ਦੇ ਕਰੀਬ 200 ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ, ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਸਮੱਸਿਆ ਦਾ ਜਾਇਜ਼ਾ ਲਿਆ ਤੇ ਤੁਰੰਤ ਨਵੇਂ ਟਿਊਬਵੈੱਲ ਬੋਰ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਵਾਰਡ ਨੰਬਰ ਵਾਸੀ ਸੁਰਿੰਦਰ ਚੌਧਰੀ ਬਲਾਕ ਪ੍ਰਧਾਨ, ਕੌਂਸਲਰ ਹਰੀਸ਼ ਗੋਰਖਾ, ਅਸ਼ੋਕ ਚੌਧਰੀ ਸਿਟੀ ਪ੍ਰਧਾਨ, ਭਾਰਤ ਭੂਸ਼ਨ ਸੰਨੀ, ਬੂਟਾ ਰਾਮ, ਹਰੀਸ਼ ਚੌਧਰੀ ਆਦਿ ਹਾਜ਼ਰ ਸਨ।