ਮੈਡਟ੍ਰੋਨਿਕ ਸਟੀਲਥ ਸਟੇਸ਼ਨ ਐਸ-8 ਨਾਲ ਸਰਜਰੀ ਦੌਰਾਨ ਮਿਲੇਗੀ ਜੀ.ਪੀ.ਐੱਸ. ਵਰਗੀ ਮਾਰਗ ਦਰਸ਼ਨ ਸਹੂਲਤ- ਡਾ: ਉਦੈ ਸਿੰਘ ਰਸਵਾਨ
ਪਠਾਨਕੋਟ, 23 ਨਵੰਬਰ (ਸੰਧੂ)- ਅਮਨਦੀਪ ਹਸਪਤਾਲ ਪਠਾਨਕੋਟ ਵਲੋਂ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਜਟਿਲ ਸਰਜਰੀਆਂ ਲਈ ਅਤਿ-ਆਧੁਨਿਕ ਮੈਡਟ੍ਰੋਨਿਕ ਸਟੀਲਥ ਸਟੇਸ਼ਨ ਐੱਸ-8 ਸਰਜੀਕਲ ਨੇਵੀਗੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਕਨੀਕ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਆਧੁਨਿਕ ਨਿਊਰੋਸਰਜਰੀ ਸਹੂਲਤਾਂ ਆਪਣੇ ਸ਼ਹਿਰ ਵਿਚ ਹੀ ਮਿਲ ਸਕਣਗੀਆਂ।
ਅ
ਅਮਨਦੀਪ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਡਾ: ਉਦੈ ਸਿੰਘ ਰਸਵਾਨ ਤੇ ਡਾਇਰੈਕਟਰ ਫੈਸਿਲੀਟੇਟਰ ਵਿਜੈ ਥਾਪਾ। ਤਸਵੀਰ: ਸੰਧੂ
24-11-2026
ਪਠਾਨਕੋਟ, 23 ਨਵੰਬਰ (ਸੰਧੂ)- ਅਮਨਦੀਪ ਹਸਪਤਾਲ ਪਠਾਨਕੋਟ ਵਲੋਂ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਜਟਿਲ ਸਰਜਰੀਆਂ ਲਈ ਅਤਿ-ਆਧੁਨਿਕ ਮੈਡਟ੍ਰੋਨਿਕ ਸਟੀਲਥ ਸਟੇਸ਼ਨ ਐੱਸ-8 ਸਰਜੀਕਲ ਨੇਵੀਗੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਕਨੀਕ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਆਧੁਨਿਕ ਨਿਊਰੋਸਰਜਰੀ ਸਹੂਲਤਾਂ ਆਪਣੇ ਸ਼ਹਿਰ ਵਿਚ ਹੀ ਮਿਲ ਸਕਣਗੀਆਂ। ਇਸ ਸਬੰਧੀ ਹਸਪਤਾਲ ਦੇ ਨਿਊਰੋਸਰਜਨ ਡਾ: ਉਦੈ ਸਿੰਘ ਰਸਵਾਨ ਨੇ ਦੱਸਿਆ ਕਿ ਇਹ ਕੰਪਿਊਟਰ ਆਧਾਰਿਤ ਤਕਨੀਕ ਸੀ.ਟੀ. ਸਕੈਨ ਤੇ ਐੱਮ.ਆਰ.ਆਈ. ਦੀਆਂ ਤਸਵੀਰਾਂ ਰਾਹੀਂ ਸਰਜਰੀ ਦੀ ਯੋਜਨਾਬੰਦੀ ਤੇ ਆਪਰੇਸ਼ਨ ਦੌਰਾਨ ਸਰਜੀਕਲ ਉਪਕਰਨਾਂ ਦੀ ਸਹੀ ਸਥਿਤੀ ਜਾਣਨ ਵਿਚ ਮਦਦ ਕਰਦੀ ਹੈ। ਇਸ ਨੂੰ ਸਰਜਰੀ ਦੌਰਾਨ ਜੀ.ਪੀ.ਐੱਸ ਵਰਗੀ ਪ੍ਰਣਾਲੀ ਕਿਹਾ ਜਾ ਸਕਦਾ ਹੈ ਜੋ ਜਟਿਲ ਸਰਜਰੀਆਂ ਵਿਚ ਵਧੇਰੇ ਸਟੀਕਤਾ ਤੇ ਸੁਰੱਖਿਆ ਯਕੀਨੀ ਬਣਾਉਣ ਵਿਚ ਸਹਿਯੋਗ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦਾ ਵਿਸ਼ੇਸ਼ ਲਾਭ ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਿਤ ਗੁੰਝਲਦਾਰ ਸਰਜਰੀਆਂ ਵਿਚ ਮਿਲੇਗਾ। ਡਾ: ਰਸਵਾਨ ਐੱਮ.ਬੀ.ਬੀ.ਐੱਸ, ਐੱਮ.ਐੱਸ ਅਤੇ ਐੱਮ.ਸੀ.ਐੱਚ (ਨਿਊਰੋਸਰਜਰੀ) ਹਨ। ਉਨ੍ਹਾਂ ਨੇ ਜੀ.ਸੀ.ਆਰ.ਆਈ ਤੋਂ ਨਿਊਰੋ-ਆਨਕੋਲੋਜੀ ਤੇ ਆਸਟ੍ਰੇਲੀਆ ਤੋਂ ਕੰਪਲੈਕਸ ਸਪਾਈਨ ਤੇ ਐਂਡੋਸਕੋਪਿਕ ਸਪਾਈਨ ਸਰਜਰੀ ਵਿਚ ਫੈਲੋਸ਼ਿਪ ਹਾਸਲ ਕੀਤੀ ਹੈ ।ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਫੈਸਿਲੀਟੇਟਰ ਵਿਜੇ ਥਾਪਾ ਵੀ ਮੌਜੂਦ ਸਨ। ਹਸਪਤਾਲ ਦੀ ਇਹ ਪਹਿਲ ਇਲਾਕੇ ਦੇ ਮਰੀਜ਼ਾਂ ਨੂੰ ਆਧੁਨਿਕ ਨਿਊਰੋਸਰਜੀਕਲ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਅਹਿਮ ਕਦਮ ਹੈ।