ਸਰਕਾਰੀ ਖਰੀਦ ਅਤੇ ਲਿਫਟਿੰਗ ਬੰਦ ਦੀ ਸਮੱਸਿਆ ਨੂੰ ਲੈ ਕੇ ਆੜਤੀਆਂ ਨੇ ਡੀ.ਸੀ ਸੌਂਪਿਆ ਮੰਗ ਪੱਤਰ
ਗੁਰਦਾਸਪੁਰ, 24 ਨਵੰਬਰ (ਚੱਕਰਾਜਾ)-ਸਰਕਾਰੀ ਖਰੀਦ ਅਤੇ ਲਿਫਟਿੰਗ ਬੰਦ ਹੋਣ ਨੂੰ ਲੈ ਕੇ ਵੱਖ ਵੱਖ ਆੜਤੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਆੜਤੀਆਂ ਨੇ ਦੱਸਿਆ ਕਿ ਗਾਹਲੜੀ ਮੰਡੀ ਵਿਚ ਖਰੀਦ ਕੀਤੀ ਪੈਡੀ ਜਿਨ੍ਹੀ ਸਬੰਧਿਤ ਸ਼ੈਲਰ ਵਲੋਂ ਚੁੱਕੀ ਗਈ ਹੈ, ਉਸ ਤੋਂ ਬਾਅਦ ਉਨ੍ਹਾਂ ਵਲੋਂ ਪੈਡੀ ਨਾ ਚੁੱਕਣ ਸਬੰਧੀ ਫੂਡ ਸਪਲਾਈ ਦਫਤਰ ਵਿਖੇ ਲਿਖ ਦਿੱਤਾ ਹੈ।
ਗੁਰਦਾਸਪੁਰ, 24 ਨਵੰਬਰ (ਚੱਕਰਾਜਾ)-ਸਰਕਾਰੀ ਖਰੀਦ ਅਤੇ ਲਿਫਟਿੰਗ ਬੰਦ ਹੋਣ ਨੂੰ ਲੈ ਕੇ ਵੱਖ ਵੱਖ ਆੜਤੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਆੜਤੀਆਂ ਨੇ ਦੱਸਿਆ ਕਿ ਗਾਹਲੜੀ ਮੰਡੀ ਵਿਚ ਖਰੀਦ ਕੀਤੀ ਪੈਡੀ ਜਿਨ੍ਹੀ ਸਬੰਧਿਤ ਸ਼ੈਲਰ ਵਲੋਂ ਚੁੱਕੀ ਗਈ ਹੈ, ਉਸ ਤੋਂ ਬਾਅਦ ਉਨ੍ਹਾਂ ਵਲੋਂ ਪੈਡੀ ਨਾ ਚੁੱਕਣ ਸਬੰਧੀ ਫੂਡ ਸਪਲਾਈ ਦਫਤਰ ਵਿਖੇ ਲਿਖ ਦਿੱਤਾ ਹੈ। ਦੂਜੇ ਪਾਸੇ ਗਾਹਲੜੀ ਮੰਡੀ ਵਿਚ ਤਿੰਨ ਫਰਮਾਂ ਦਾ ਆਰ.ਓ ਕੱਟਿਆ ਗਿਆ ਹੈ ਜੋ ਕਿ ਉਹ ਦੋ ਚਾਰ ਫਰਮਾਂ ਤੋਂ ਹੀ ਮਾਲ ਚੁੱਕ ਰਹੇ ਹਨ। ਸਮੂਹ ਆੜਤੀਆਂ ਨੇ ਮੰਗ ਕੀਤੀ ਕਿ ਮਾਲ ਖਰੀਦ ਹੋਏ ਨੂੰ 20 ਦਿਨ ਬੀਤ ਚੁੱਕੇ ਹਨ ਅਤੇ ਜੇਕਰ ਕੋਈ ਬਰਸਾਤ ਹੁੰਦੀ ਹੈ ਜਾਂ ਮਾਲ ਖਰਾਬ ਹੁੰਦਾ ਹੈ ਤਾਂ ਫੂਡ ਸਪਲਾਈ ਵਿਭਾਗ ਇਸ ਦਾ ਜਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿਚ ਖਰੀਦ ਮੁੜ ਬਹਾਲ ਕਰਵਾਈ ਜਾਵੇ ਅਤੇ ਜੇਕਰ ਦੋ ਦਿਨ ਦੇ ਅੰਦਰ ਇਸ ਸਮੱਸਿਆ ਦਾ ਹੱਲ ਨ ਾ ਹੋਇਆ ਤਾਂ ਫੂਡ ਸਪਲਾਈ ਦਫਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਐਮ.ਐਸ.ਪ੍ਰੀਤਮ ਸਿੰਘ ਐਂਡ ਸੰਨਸ ਤੋਂ ਕੰਵਲਜੀਤ ਸਿੰਘ, ਖਾਲਸਾ ਟਰੇਡਿੰਗ ਕੰਪਨੀ ਤੋਂ ਤਲਵਿੰਦਰ ਸਿੰਘ, ਬੈਂਸ ਟਰੇਡਿੰਗ ਕੰਪਨੀ ਤੋਂ ਦਲਬੀਰ ਸਿੰਘ, ਮਾਨ ਕਮਿਸ਼ਨ ਏਜੰਟ ਤੋਂ ਮਨਦੀਪ ਸਿੰਘ, ਜਸੋਤਰਾ ਟਰੇਡਿੰਗ ਕੰਪਨੀ, ਹੈਪੀ ਟਰੇਡਿੰਗ ਕੰਪਨੀ, ਨ ਵ ਕਮਿਸ਼ਨ ਏਜੰਟ, ਜੋਗਿੰਦਰ ਟਰੇਡਿੰਗ ਕੰਪਨੀ ਤੋਂ ਆੜਤੀ ਹਾਜ਼ਰ ਸਨ।