ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਨੇ ਸਵਰਨ ਸਲਾਰੀਆ ਨੂੰ ਸੌਂਪਿਆ ਮੰਗ ਪੱਤਰ
ਪਠਾਨਕੋਟ, 27 ਨਵੰਬਰ (ਵਿਨੋਦ)- ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਦੇ ਸੂਬਾ ਕਮੇਟੀ ਦੇ ਸੱਦੇ ’ਤੇ ਜ਼ਿਲ੍ਹਾ ਪਠਾਨਕੋਟ ਦੇ ਵਾਟਰ ਸਪਲਾਈ ਵਿਭਾਗ ਦੇ ਸਮੂਹ ਇਨਲਿਸਟਿਡ ਅਤੇ ਆਊਟਸੋਰਸ ਦਫ਼ਤਰੀ ਸਟਾਫ਼ ਨੇ ਪਰਸੋਨਲ ਵਿਭਾਗ ਵਲੋਂ ਮਿਤੀ 24 ਨਵੰਬਰ 2026 ਨੂੰ ਜਾਰੀ ਕੀਤੇ ਪੱਤਰ ਦਾ ਸਖ਼ਤ ਵਿਰੋਧ ਕੀਤਾ । ਉਕਤ ਪੱਤਰ ਰਾਹੀਂ ਦਫ਼ਤਰੀ ਸਟਾਫ਼ ਨੂੰ ਐਕਟ ’ਚੋਂ ਬਾਹਰ ਕੀਤੇ ਜਾਣ ਦੇ ਰੋਸ ਵਜੋਂ ਯੂਨੀਅਨ ਦੇ ਆਗੂਆਂ ਨੇ ‘ਆਪ’ ਹਲਕਾ ਇੰਚਾਰਜ ਸੁਜਾਨਪੁਰ ਸਵਰਨ ਸਲਾਰੀਆ ਤੇ ਚੇਅਰਮੈਨ ਟਰੇਡ ਵਿੰਗ ਪੰਜਾਬ ਅਨਿਲ ਭਾਰਦਵਾਜ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ, ਯੂਨੀਅਨ ਆਗੂਆਂ ਮੰਗ ਕੀਤੀ ਕਿ ਪਰਸੋਨਲ ਵਿਭਾਗ ਵਲੋਂ ਜਾਰੀ ਕੀਤੇ ਪੱਤਰ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਸਮੂਹ ਦਫ਼ਤਰੀ ਸਟਾਫ਼ ਨੂੰ ਮੁੜ ਐਕਟ ’ਚ ਸ਼ਾਮਿਲ ਕੀਤਾ ਜਾਵੇ।
ਪਠਾਨਕੋਟ, 27 ਨਵੰਬਰ (ਵਿਨੋਦ)- ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਦੇ ਸੂਬਾ ਕਮੇਟੀ ਦੇ ਸੱਦੇ ’ਤੇ ਜ਼ਿਲ੍ਹਾ ਪਠਾਨਕੋਟ ਦੇ ਵਾਟਰ ਸਪਲਾਈ ਵਿਭਾਗ ਦੇ ਸਮੂਹ ਇਨਲਿਸਟਿਡ ਅਤੇ ਆਊਟਸੋਰਸ ਦਫ਼ਤਰੀ ਸਟਾਫ਼ ਨੇ ਪਰਸੋਨਲ ਵਿਭਾਗ ਵਲੋਂ ਮਿਤੀ 24 ਨਵੰਬਰ 2026 ਨੂੰ ਜਾਰੀ ਕੀਤੇ ਪੱਤਰ ਦਾ ਸਖ਼ਤ ਵਿਰੋਧ ਕੀਤਾ । ਉਕਤ ਪੱਤਰ ਰਾਹੀਂ ਦਫ਼ਤਰੀ ਸਟਾਫ਼ ਨੂੰ ਐਕਟ ’ਚੋਂ ਬਾਹਰ ਕੀਤੇ ਜਾਣ ਦੇ ਰੋਸ ਵਜੋਂ ਯੂਨੀਅਨ ਦੇ ਆਗੂਆਂ ਨੇ ‘ਆਪ’ ਹਲਕਾ ਇੰਚਾਰਜ ਸੁਜਾਨਪੁਰ ਸਵਰਨ ਸਲਾਰੀਆ ਤੇ ਚੇਅਰਮੈਨ ਟਰੇਡ ਵਿੰਗ ਪੰਜਾਬ ਅਨਿਲ ਭਾਰਦਵਾਜ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ, ਯੂਨੀਅਨ ਆਗੂਆਂ ਮੰਗ ਕੀਤੀ ਕਿ ਪਰਸੋਨਲ ਵਿਭਾਗ ਵਲੋਂ ਜਾਰੀ ਕੀਤੇ ਪੱਤਰ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਸਮੂਹ ਦਫ਼ਤਰੀ ਸਟਾਫ਼ ਨੂੰ ਮੁੜ ਐਕਟ ’ਚ ਸ਼ਾਮਿਲ ਕੀਤਾ ਜਾਵੇ। ਹਲਕਾ ਇੰਚਾਰਜ ਸਵਰਨ ਸਲਾਰੀਆ ਤੇ ਚੇਅਰਮੈਨ ਅਨਿਲ ਭਾਰਦਵਾਜ ਨੇ ਭਰੋਸਾ ਦਿੱਤਾ ਕਿ ਉਹ ਵਿਭਾਗ ਦੇ ਮੰਤਰੀ ਨਾਲ ਉਨ੍ਹਾਂ ਦੀ ਮਿਟਿੰਗ ਕਰਵਾ ਕੇ ਉਨ੍ਹਾਂ ਦਾ ਹੱਲ ਕਰਵਾਉਣਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਸਿੰਘ, ਉਂਕਾਰ ਪਠਾਨਕੋਟ, ਹਰਦੀਪ ਕੁਮਾਰ, ਰਾਕੇਸ਼ ਕੁਮਾਰ, ਦੀਪਕ ਕੁਮਾਰ, ਅਜੇ ਕੁਮਾਰ, ਨੀਰਜ ਕੁਮਾਰ, ਦਵਿੰਦਰ ਸਿੰਘ, ਤਰੁਣ ਤੇ ਸ਼ਿਵ ਕੁਮਾਰ ਆਦਿ ਹਾਜ਼ਰ ਸਨ ।