28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਰਿੰਕੂ ਮਹਾਜਨ ਬਣੇ ਮਹਾਜਨ ਯੁਵਾ ਵਿੰਗ ਦੇ ਨਵੇਂ ਪ੍ਰਧਾਨ

ਪਠਾਨਕੋਟ, 28 ਨਵੰਬਰ (ਵਿਨੋਦ)- ਮਹਾਜਨ ਯੁਵਾ ਵਿੰਗ ਦੀ ਵਿਸ਼ੇਸ਼ ਮੀਟਿੰਗ ਨਿੱਜੀ ਹੋਟਲ ਵਿਖੇ ਹੋਈ। ਮੀਟਿੰਗ ਵਿਚ ਮੈਂਬਰਾਂ ਨੇ ਸਰਵਸੰਮਤੀ ਨਾਲ ਰਿੰਕੂ ਮਹਾਜਨ ਨੂੰ ਮਹਾਜਨ ਯੁਵਾ ਵਿੰਗ ਦਾ ਨਵਾਂ ਪ੍ਰਧਾਨ ਚੁਣਿਆ।

Ad Position 21
No active advertisement
ਅਜੀਤ ਡੈਸਕ 29-11-2026
ਪਠਾਨਕੋਟ, 28 ਨਵੰਬਰ (ਵਿਨੋਦ)- ਮਹਾਜਨ ਯੁਵਾ ਵਿੰਗ ਦੀ ਵਿਸ਼ੇਸ਼ ਮੀਟਿੰਗ ਨਿੱਜੀ ਹੋਟਲ ਵਿਖੇ ਹੋਈ। ਮੀਟਿੰਗ ਵਿਚ ਮੈਂਬਰਾਂ ਨੇ ਸਰਵਸੰਮਤੀ ਨਾਲ ਰਿੰਕੂ ਮਹਾਜਨ ਨੂੰ ਮਹਾਜਨ ਯੁਵਾ ਵਿੰਗ ਦਾ ਨਵਾਂ ਪ੍ਰਧਾਨ ਚੁਣਿਆ। ਪਠਾਨਕੋਟ ਦੇ ਸਾਬਕਾ ਡਿਪਟੀ ਮੇਅਰ ਵਿਕਰਮ ਮਹਾਜਨ, ਸਮਾਜ ਸੇਵੀ ਸ੍ਰੀਜ਼ਲ ਗੁਪਤਾ ਤੇ ਯੁਵਾ ਜਾਗਰਣ ਮੰਚ ਦੇ ਪ੍ਰਧਾਨ ਸੰਜੀਵ ਮਹਾਜਨ (ਸੰਜੂ) ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਮਹਾਜਨ ਯੁਵਾ ਵਿੰਗ ਦੇ ਸੰਸਥਾਪਕ ਸੰਜੂ ਮਹਾਜਨ ਨੇ ਕਿਹਾ ਕਿ ਮਹਾਜਨ ਯੁਵਾ ਵਿੰਗ ਹਮੇਸ਼ਾ ਸਮਾਜ ਭਲਾਈ ਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਤਤਪਰ ਰਿਹਾ ਹੈ। ਨਵ-ਨਿਯੁਕਤ ਪ੍ਰਧਾਨ ਰਿੰਕੂ ਮਹਾਜਨ ਦੀ ਅਗਵਾਈ ਵਿਚ 11 ਮੈਂਬਰੀ ਨਵੀਂ ਟੀਮ ਦਾ ਗਠਨ ਕੀਤਾ ਗਿਆ। ਮੀਟਿੰਗ ਵਿਚ ਮਹਾਜਨ ਯੁਵਾ ਵਿੰਗ ਦੀ 31 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੀਟਿੰਗ ਵਿਚ ਅਨਮੋਲ ਮਹਾਜਨ, ਅਭੈ ਮਹਾਜਨ, ਰਾਕੇਸ਼ ਮਹਾਜਨ, ਰੋਹਿਤ ਮਹਾਜਨ, ਰਾਕੇਸ਼ ਗੁਪਤਾ, ਸੰਜੀਵ ਮਹਾਜਨ, ਨਿਪੁਣ ਮਹਾਜਨ, ਵਿਸ਼ਾਲ ਮਹਾਜਨ, ਮੁਨੀਸ਼ ਗੁਪਤਾ, ਅਜੈ ਗੁਪਤਾ ਅਤੇ ਲੋਵਿਸ਼ ਮਹਾਜਨ ਸਮੇਤ ਹੋਰ ਮੈਂਬਰ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਸਿਹਤ ਜਾਗਰੂਕਤਾ ਕੈਂਪ ਅਗਲੀ ਖ਼ਬਰ ਗੌਰੀ ਸ਼ੰਕਰ ਸੇਵਾ ਸਮਿਤੀ ਨੇ ਬੱਚਿਆਂ ਨੂੰ ਸਟੇਸ਼ਨਰੀ ਤੇ ਰਿਫਰੈਸ਼ਮੈਂਟ ਵੰਡੀ
Ad Position 24