ਲਾਇਨਜ਼ ਕਲੱਬ ਪਠਾਨਕੋਟ ਤੇ ਹੈਵਲਜ਼ ਨੇ ਡਰਾਇੰਗ ਮੁਕਾਬਲਾ ਕਰਵਾਇਆ
ਪਠਾਨਕੋਟ, 28 ਨਵੰਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਤੇ ਹੈਵਲਜ਼ ਵਲੋਂ ਢਾਂਗੂ ਰੋਡ ਸਥਿਤ ਹੈਵਲਜ਼ ਸ਼ੋਅਰੂਮ ਵਿਖੇ ਡਰਾਇੰਗ ਮੁਕਾਬਲਾ ਕਰਵਾਇਆ ਗਿਆ। ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ 8 ਤੋਂ 12 ਸਾਲ ਉਮਰ ਵਰਗ ਦੇ ਕਰੀਬ 50 ਬੱਚਿਆਂ ਨੇ ਭਾਗ ਲਿਆ।
ਪਠਾਨਕੋਟ, 28 ਨਵੰਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਤੇ ਹੈਵਲਜ਼ ਵਲੋਂ ਢਾਂਗੂ ਰੋਡ ਸਥਿਤ ਹੈਵਲਜ਼ ਸ਼ੋਅਰੂਮ ਵਿਖੇ ਡਰਾਇੰਗ ਮੁਕਾਬਲਾ ਕਰਵਾਇਆ ਗਿਆ। ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ 8 ਤੋਂ 12 ਸਾਲ ਉਮਰ ਵਰਗ ਦੇ ਕਰੀਬ 50 ਬੱਚਿਆਂ ਨੇ ਭਾਗ ਲਿਆ। ਮੁਕਾਬਲੇ ਦਾ ਵਿਸ਼ਾ ਬਦਲਦਾ ਵਾਤਾਵਰਨ ਸੀ, ਜਿਸ ਵਿਚ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਏ.ਜੀ.ਐਮ. ਸੱਜਣ ਕੁਮਾਰ ਤੇ ਪ੍ਰਿੰਸੀਪਲ ਨੀਰਜ ਮੋਹਨ ਪੁਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਪ੍ਰੋਜੈਕਟ ਚੇਅਰਮੈਨ ਪ੍ਰਵੀਣ ਅਗਰਵਾਲ ਦੇ ਸਹਿਯੋਗ ਨਾਲ ਜੱਜਾਂ ਦੀ ਭੂਮਿਕਾ ਨਿਭਾਈ। ਮੁਕਾਬਲੇ ਵਿਚ ਜੇ.ਐਮ.ਕੇ ਸਕੂਲ ਦੀ ਸੁਰਵੀਨ ਕੌਰ ਨੇ ਪਹਿਲਾ, ਡੈਫੋਡਿਲ ਸਕੂਲ ਦੀ ਅਰਾਵੀਆ ਨੇ ਦੂਜਾ ਅਤੇ ਬਲੂਮਿੰਗ ਬਡ ਸਕੂਲ ਦੀ ਕ੍ਰਿਸ਼ਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋਜੈਕਟ ਚੇਅਰਮੈਨ ਪ੍ਰਵੀਣ ਅਗਰਵਾਲ ਨੇ ਦੱਸਿਆ ਕਿ ਜੇਤੂ ਬੱਚਿਆਂ ਨੂੰ ਸਰਟੀਫਿਕੇਟ, ਸਕੂਲ ਬੈਗ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿਚ ਆਤਮ-ਵਿਸ਼ਵਾਸ ਤੇ ਰਚਨਾਤਮਕ ਸੋਚ ਪੈਦਾ ਕਰਦੇ ਹਨ। ਇਸ ਮੌਕੇ ਕਲੱਬ ਸਕੱਤਰ ਅਵਤਾਰ ਅਬਰੋਲ, ਪੀ.ਆਰ.ਓ. ਰਵਨੀਤ ਗੱਡ, ਰਣਦੀਪ ਸਿੰਘ, ਸੰਦੀਪ ਕੋਹਲੀ, ਮਨਿੰਦਰ ਸਿੰਘ ਬੌਬੀ, ਸੰਦੀਪ ਅਗਰਵਾਲ, ਅਮਿਤ ਕੁਮਾਰ ਤੇ ਮੀਨੂੰ ਅਗਰਵਾਲ ਸਮੇਤ ਹੋਰ ਮੈਂਬਰ ਹਾਜ਼ਰ ਸਨ।