ਸਾਲਾਨਾ ਜਾਗਰਣ ’ਚ ਸਤੀਸ਼ ਕੁਮਾਰ ਜੱਟ ਪੰਮਾ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ
ਨਰੋਟ ਮਹਿਰਾ, 29 ਨਵੰਬਰ (ਰਾਜ ਕੁਮਾਰੀ)- ਹਲਕਾ ਭੋਆ ਦੇ ਪਿੰਡ ਮਲਿਕਪੁਰ ਵਿਖੇ ਸਾਲਾਨਾ ਜਾਗਰਨ ਸਮਾਗਮ ਧਾਰਮਿਕ ਭਾਵਨਾ ਨਾਲ ਕਰਵਾਇਆ ਗਿਆ। ਇਸ ਪਵਿੱਤਰ ਸਮਾਗਮ ਵਿਚ ਜ਼ਿਲ੍ਹਾ ਚੇਅਰਮੈਨ ਐਸ.
ਨਰੋਟ ਮਹਿਰਾ, 29 ਨਵੰਬਰ (ਰਾਜ ਕੁਮਾਰੀ)- ਹਲਕਾ ਭੋਆ ਦੇ ਪਿੰਡ ਮਲਿਕਪੁਰ ਵਿਖੇ ਸਾਲਾਨਾ ਜਾਗਰਨ ਸਮਾਗਮ ਧਾਰਮਿਕ ਭਾਵਨਾ ਨਾਲ ਕਰਵਾਇਆ ਗਿਆ। ਇਸ ਪਵਿੱਤਰ ਸਮਾਗਮ ਵਿਚ ਜ਼ਿਲ੍ਹਾ ਚੇਅਰਮੈਨ ਐਸ.ਸੀ. ਵਿੰਗ ਪਠਾਨਕੋਟ ਹਲਕਾ ਭੋਆ ਸਤੀਸ਼ ਕੁਮਾਰ ਜੱਟ ਪੰਮਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਤੇ ਉਨ੍ਹਾਂ ਦੇ ਨਾਲ ਅਭੀ ਬਲਸੂਆ, ਬੋਧਰਾਜ, ਰਾਮੂ, ਗੋਲਡੀ, ਬਿੱਲੂ ਅਤੇ ਸੋਨੂੰ ਮਲਿਕਪੁਰ ਵੀ ਹਾਜ਼ਰ ਰਹੇ । ਸਾਰਿਆਂ ਨੇ ਮਿਲ ਕੇ ਮਾਤਾ ਰਾਣੀ ਅੱਗੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਇਲਾਕੇ ਦੀ ਖੁਸ਼ਹਾਲੀ, ਸੁੱਖ-ਸ਼ਾਂਤੀ ਤੇ ਤਰੱਕੀ ਲਈ ਅਰਦਾਸ ਕੀਤੀ।