06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

91 ਕਿੱਲੋਮੀਟਰ ਨਵੀਆਂ ਸੜਕਾਂ ਤੋਂ ਇਲਾਵਾ 340 ਕਿੱਲੋਮੀਟਰ ਸੜਕਾਂ ਦੀ ਰਿਪੇਅਰ 'ਤੇ ਖ਼ਰਚ ਕੀਤੀ ਜਾਵੇਗੀ 123 ਕਰੋੜ ਤੋਂ ਵੱਧ ਰਾਸ਼ੀ-ਵਿਧਾਇਕ ਗੋਲਡੀ ਕੰਬੋਜ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਜਲਾਲਾਬਾਦ, 1 ਜਨਵਰੀ (ਕਰਨ ਚੁਚਰਾ)-ਜਲਾਲਾਬਾਦ ਦੇ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਅੱਜ ਤੱਕ ਜਲਾਲਾਬਾਦ ਦੇ ਇਤਿਹਾਸ 'ਚ ਇੰਨੀਆਂ ਇਕੱਠੀਆਂ ਸੜਕਾਂ ਨਹੀਂ ਆਈਆਂ | ਉਨ੍ਹਾਂ ਦੱਸਿਆ ਕਿ 91 ਕਿੱਲੋਮੀਟਰ ਲੰਮੀਆਂ ਸੜਕਾਂ ਦਾ ਤੋਹਫ਼ਾ ਹਲਕਾ ਜਲਾਲਾਬਾਦ ਨੂੰ ਮਿਲਿਆ ਹੈ | ਜਿਸ 'ਤੇ 123 ਕਰੋੜ 96 ਲੱਖ ਦੀ ਰਾਸ਼ੀ ਖ਼ਰਚੀ ਜਾਣੀ ਹੈ | ਉਨ੍ਹਾਂ ਦੱਸਿਆ ਕਿ 91 ਕਿੱਲੋਮੀਟਰ ਸੜਕਾਂ ਨਵੀਆਂ ਬਣਨਗੀਆਂ ਤੇ 340 ਕਿੱਲੋਮੀਟਰ ਸੜਕਾਂ ਦੀ ਰਿਪੇਅਰ ਕੀਤੀ ਜਾਣੀ ਹੈ | ਜਦ ਕਿ 39.4 ਕਿੱਲੋਮੀਟਰ ਸੜਕਾਂ ਚੌੜੀਆਂ ਕੀਤੀਆਂ ਜਾਣੀਆਂ ਹਨ | ਉਨ੍ਹਾਂ ਦੱਸਿਆ ਕਿ ਇਹ ਕਾਰਜ 31 ਮਾਰਚ 2026 ਤੱਕ ਮੁਕੰਮਲ ਹੋ ਜਾਣਗੇ ਤੇ ਬਾਕੀ ਰਹਿੰਦੀਆਂ ਸੜਕਾਂ ਦਾ ਅਮਲ 31 ਮਾਰਚ ਤੋਂ ਬਾਅਦ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲੀ ਸੜਕ ਢਾਣੀ ਨੱਥਾ ਸਿੰਘ ਤੋਂ ਟਾਹਲੀ ਵਾਲਾ ਨੰੂ ਸਿੱਧੀ ਜੋੜੇਗੀ ਇਸ ਦੀ ਲੰਬਾਈ ਕਰੀਬ ਸਾਢੇ 5 ਕਿੱਲੋਮੀਟਰ ਹੋਵੇਗੀ, ਜਿਸ 'ਤੇ 2 ਕਰੋੜ 17 ਲੱਖ ਰੁਪਏ ਖ਼ਰਚ ਕੀਤੇ ਜਾਣੇ ਹਨ | ਇਸੇ ਤਰ੍ਹਾਂ ਕੱਟੀਆਂ ਵਾਲਾ ਰੋਡ ਤੋਂ ਮੁਕਤਸਰ ਰੋਡ ਬਰਕਤਵਾਹ ਨਹਿਰ ਦੇ ਨਾਲ, ਅਰਨੀਵਾਲਾ ਤੋਂ ਜੰਡਵਾਲਾ ਤੱਕ ਨਵੀਂ ਸੜਕ, ਜਲਾਲਾਬਾਦ ਲੱਖੇਵਾਲੀ ਰੋਡ ਤੋਂ ਮੰਨੇਵਾਲਾ, ਬਾਹਮਣੀ ਵਾਲਾ ਸਿੱਧਾ ਰੋਡ ਜੋ ਕਰੀਬ 2.70 ਕਿੱਲੋਮੀਟਰ ਦਾ ਹੋਵੇਗਾ, ਜਿਸ 'ਤੇ ਸਵਾ ਕਰੋੜ ਰੁਪਏ ਖ਼ਰਚੇ ਜਾਣਗੇ | ਇਸ ਤਰ੍ਹਾਂ ਲੱਖੇਵਾਲੀ ਤੋਂ ਛੱਪੜੀਵਾਲਾ, ਕੱਬਰਵਾਲਾ ਤੋਂ ਢਾਬ ਖ਼ੁਸ਼ਹਾਲ ਜੋਈਆ, ਪੂਰਨ ਪੱਟੀ ਤੋਂ ਢਾਣੀ ਮੋਹਰੀ ਰਾਮ ਡਰੇਨ ਦੇ ਨਾਲ ਨਾਲ, ਢਾਣੀ ਫੁੰਮਣ ਸਿੰਘ ਤੱਕ ਸੜਕ, ਘੁਬਾਇਆ ਤੋਂ ਖਾਟੂ ਸ਼ਾਮ ਆਈ. ਟੀ. ਆਈ. ਦੇ ਨਾਲ ਨਾਲ ਮੁਹੰਮਦੇ ਵਾਲਾ ਨਵੀਂ ਸੜਕ, ਪ੍ਰਭਾਤ ਸਿੰਘ ਵਾਲਾ ਤੋਂ ਆਲਮ ਵਾਲਾ, ਅਰਾਈਆਂ ਵਾਲਾ ਤੋਂ ਢਾਣੀ ਦੇਸ ਰਾਜ, ਟਿੰਡਾਂ ਵਾਲੀ ਪਿੰਡ ਦੀ ਫ਼ਿਰਨੀ, ਢਾਣੀ ਮਾਨ ਸਿੰਘ ਤੋਂ ਢਾਣੀ ਅਮੀਰ ਸਿੰਘ, ਲਾਧੂਕਾ ਮੰਡੀ ਤੋਂ ਚੱਕ ਜਾਨੀਸਰ ਤੱਕ ਸਾਢੇ 13 ਕਿੱਲੋਮੀਟਰ ਲੰਮੀ ਸੜਕ ਬਣਾਈ ਜਾਣੀ ਹੈ, ਜਿਸ 'ਤੇ 4 ਕਰੋੜ ਰੁਪਏ ਖ਼ਰਚੇ ਜਾਣਗੇ ਹਨ | ਲਾਧੂਕਾ ਤੋਂ ਸਿੱਧਾ ਮੁਕਤਸਰ ਸਾਹਿਬ ਜਾਣ ਲਈ ਬਾਈਪਾਸ, ਚੱਕ ਬੰਨਵਾਲਾ ਤੋਂ ਚੱਕ ਡਬਵਾਲਾ ਢਾਣੀ ਲਖਪਤੀਆਂ ਵਾਇਆ ਰੋਡ, ਪਾਕਾਂ ਤੋਂ ਜੰਡਵਾਲਾ ਭੀਮੇਸ਼ਾਹ 3.70 ਕਰੋੜ ਲੰਮੀ ਸੜਕ, ਮਾਹੂੰਆਣਾ ਤੋਂ ਝੋਟਿਆਂ ਵਾਲਾ 1.80 ਕਿੱਲੋਮੀਟਰ ਸੜਕ, ਕਮਾਲ ਵਾਲਾ ਤੋਂ ਢਾਣੀ ਜਰਨੈਲ ਸਿੰਘ 1 ਕਿੱਲੋਮੀਟਰ ਸੜਕ, ਨੁਕੇਰੀਆਂ ਤੋਂ ਢਾਣੀ ਚੂਹੜ ਸਿੰਘ, ਪੂਰਨ ਪੱਟੀ ਤੋਂ ਚੱਕ ਪੱਖੀ, ਝੋਟਿਆਂ ਵਾਲੀ ਤੋਂ ਬੰਨਵਾਲਾ ਰੋਡ, ਛੱਪੜੀਵਾਲਾ ਤੋਂ ਲੱਖੇਵਾਲੀ ਰੋਡ, ਢਾਣੀ ਬੱਗਾ ਰਾਮ ਤੋਂ ਕਾਹਨਾ ਰਾਮ, ਵੈਰੋ ਕੇ ਤੋਂ ਢਾਬਾ 3 ਕਿੱਲੋਮੀਟਰ ਸੜਕ, ਮੂਲਿਆਂਵਾਲੀ ਤੋਂ ਢਿੱਪਾਂਵਾਲੀ, ਬੁਰਜ ਹਨੂਮਾਨਗੜ੍ਹ ਤੋਂ ਢਾਣੀ ਬਲਵਿੰਦਰ ਸਿੰਘ, ਢਾਣੀ ਕਾਹਨਾ ਰਾਮ ਤੋਂ ਚਾਹਲਾਂ, ਘੱਟਿਆਂਵਾਲੀ ਤੋਂ ਚਾਹਲਾਂ, ਬਸਤੀ ਨੂਰ ਸ਼ਾਹ ਤੋਂ ਝੋਟਿਆਂ ਵਾਲੀ, ਬੰਨਵਾਲੀ ਤੋਂ ਮੂਲਿਆਂਵਾਲੀ, ਜੰਡਵਾਲਾ ਤੋਂ ਢਾਣੀ ਗੁਰਦੀਪ ਸਿੰਘ, ਢਾਣੀ ਮੋਹਰੀ ਰਾਮ ਤੋਂ ਰੰਗੀਲਾ, ਸ਼ਾਹਪੁਰਾ ਤੋਂ ਜੰਡਵਾਲਾ, ਲੱਖੇਵਾਲੀ ਤੋਂ ਸੜੀਆਂ, ਜੰਡਵਾਲਾ ਤੋਂ ਅਰਨੀਵਾਲਾ, ਪੂਰਨ ਪੱਟੀ ਤੋਂ ਸਿੰਘਪੁਰਾ ਸੜਕਾਂ ਨਵੀਆਂ ਬਣਾਈਆਂ ਜਾਣੀਆਂ ਹਨ | ਉਨ੍ਹਾਂ ਦੱਸਿਆ ਕਿ ਮੰਡੀ ਅਰਨੀਵਾਲਾ ਤੋਂ ਕੁਲ 28 ਸੜਕਾਂ ਅਤੇ ਜਲਾਲਾਬਾਦ ਨੂੰ ਕੁਲ 14 ਨਵੀਆਂ ਸੜਕਾਂ ਦੀ ਸੌਗਾਤ ਮਿਲੀ ਹੈ | ਇਸੇ ਤਰਾਂ ਉਨ੍ਹਾਂ ਦੱਸਿਆ ਕਿ ਘੁਬਾਇਆ ਤੋਂ ਟਾਹਲੀ ਵਾਲਾ, ਚੱਕ ਸੁੱਕੜ ਦੀ ਫਿਰਨੀ, ਘੁਬਾਇਆ ਤੋਂ ਹੀਰੇ ਵਾਲੀ ਸੜਕਾਂ ਦਾ ਨਿਰਮਾਣ ਕੀਤਾ ਜਾਣਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਕੰਮ 31 ਮਾਰਚ ਤੱਕ ਮੁਕੰਮਲ ਕਰ ਲਏ ਜਾਣਗੇ | ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਦੇਵ ਰਾਜ ਸ਼ਰਮਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ. ਓ. ਸਟਾਫ਼ ਨੇ 1 ਭਗੌੜਾ ਕੀਤਾ ਕਾਬੂ <br/> ਅਗਲੀ ਖ਼ਬਰ ਰੇਲਵੇ ਲਾਈਨਾਂ ਕੋਲੋਂ ਨੌਜਵਾਨ ਦੀ ਲਾਸ਼ ਹੋਈ ਬਰਾਮਦ <br/>
Ad Position 24