ਗੋਗਾ ਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਜ਼ੀਰਾ, 6 ਸਤੰਬਰ (ਹਰਜੀਤ ਸਿੰਘ ਗਿੱਲ)- ਜ਼ੀਰਾ ਵਿਖੇ ਸ਼ਰਧਾਲੂਆਂ ਵਲੋਂ ਗੁੱਗਾ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ 3:00 ਵਜੇ ਤੋਂ ਹੀ ਤਲਵੰਡੀ ਰੋਡ ’ਤੇ ਸਥਿਤ ਗੁੱਗਾ ਮੰਦਰ ਵਿਖੇ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਣਾ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਗੁੱਗਾ ਜੀ ਦੀ ਪੂਜਾ ਕਰਨ ਦਾ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ।
ਜ਼ੀਰਾ, 6 ਸਤੰਬਰ (ਹਰਜੀਤ ਸਿੰਘ ਗਿੱਲ)- ਜ਼ੀਰਾ ਵਿਖੇ ਸ਼ਰਧਾਲੂਆਂ ਵਲੋਂ ਗੁੱਗਾ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ 3:00 ਵਜੇ ਤੋਂ ਹੀ ਤਲਵੰਡੀ ਰੋਡ ’ਤੇ ਸਥਿਤ ਗੁੱਗਾ ਮੰਦਰ ਵਿਖੇ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਣਾ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਗੁੱਗਾ ਜੀ ਦੀ ਪੂਜਾ ਕਰਨ ਦਾ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ। ਪੁਰਾਣੇ ਰੀਤੀ ਰਿਵਾਜਾਂ ਦੇ ਅਨੁਸਾਰ ਗੁੱਗਾ ਨੌਮੀ ਦੇ ਸਬੰਧ ਵਿਚ ਮਾਲ ਪੂੜੇ, ਚੂਰਮਾ, ਸੇਵੀਆਂ, ਸ਼ੱਕਰ ਸੀਰਨੀ ਦੇ ਪ੍ਰਸਾਦ ਦੇ ਨਾਲ ਗੁੱਗਾ ਦੀ ਪੂਜਾ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਸੁਭਾਸ਼ ਗੁਪਤਾ, ਜੋਗਿੰਦਰ ਪਾਲ ਕੋਰੀ, ਸੁਮੀਤ ਨਰੂਲਾ, ਸੁੰਦਰਮ ਸੂਦ, ਵਿੱਕੀ ਸੂਦ, ਰਾਜ ਰਾਣੀ, ਧਰਮਿੰਦਰ, ਕ੍ਰਿਸ਼ਨ ਸਚਦੇਵਾ, ਬਲਦੇਵ ਸ਼ਰਮਾ, ਕੇ. ਕੇ. ਗੁਪਤਾ, ਰਾਹੁਲ ਗਾਗਰਵਾਲ ਆਦਿ ਹਾਜ਼ਰ ਸਨ।