10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਬ ਤਹਿਸੀਲ ਖੂਈਆਂ ਸਰਵਰ 'ਚ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Ad Position 21
No active advertisement
ਅਜੀਤ ਡੈਸਕ 03-01-2026
ਅਬੋਹਰ, 2 ਜਨਵਰੀ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਅਬੋਹਰ ਅਧੀਨ ਪੈਂਦੀ ਸਬ ਤਹਿਸੀਲ ਖੂਈਆਂ ਸਰਵਰ ਵਿਖੇ ਸਮੂਹ ਸਟਾਫ਼, ਸਮੂਹ ਪਟਵਾਰੀਆਂ, ਅਰਜ਼ੀਨਵੀਸਾਂ ਵਲੋਂ ਨਾਇਬ ਤਹਿਸੀਲਦਾਰ ਜਸਬੀਰ ਕੌਰ ਦੀ ਅਗਵਾਈ ਹੇਠ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ | ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਵਲੋਂ ਗੁਰੂ ਦੀ ਬਾਣੀ ਦਾ ਕੀਰਤਨ ਕੀਤਾ | ਤਹਿਸੀਲ ਦੇ ਨਾਇਬ ਤਹਿਸੀਲਦਾਰ ਜਸਬੀਰ ਕੌਰ ਨੇ ਸਮੂਹ ਸਟਾਫ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਸੀਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹ ਵਰ੍ਹਾ ਵੀ ਸਭਨਾਂ ਲਈ ਨਵੀਆਂ ਖ਼ੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ | ਅੰਤ ਵਿਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਐੱਸ. ਡੀ. ਐਮ. ਕ੍ਰਿਸ਼ਨਪਾਲ ਰਾਜਪੂਤ, ਅਬੋਹਰ ਦੇ ਨਾਇਬ ਤਹਿਸੀਲਦਾਰ ਗੁਰਗੁਲਾਬ ਸਿੰਘ, ਰੀਡਰ ਫ਼ਕੀਰ ਚੰਦ, ਫ਼ਰਦ ਕੇਂਦਰ ਮੁਖੀ ਹਰਪ੍ਰੀਤ ਸਿੰਘ, ਸਾਜਨ ਕੁਮਾਰ, ਜਸਪਾਲ ਸਿੰਘ ਪਾਲੀ, ਵਕੀਲ ਰਾਮ ਸਿੰਘ ਬਿਸ਼ਨੋਈ, ਵਕੀਲ ਵਿਜੈ ਕੁਮਾਰ, ਕਰਮਚੰਦ, ਹਰਭਜਨ ਸਿੰਘ, ਰਾਜਿੰਦਰ ਕੁਮਾਰ, ਜਗਵਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਪਟਵਾਰੀ ਅਤੇ ਵੱਖ-ਵੱਖ ਪਿੰਡਾਂ ਤੋਂ ਸਰਪੰਚ, ਪੰਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟੱਕਰ ਮਾਰਨ ਵਾਲੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਚਿਮਨ ਲਾਲ ਸਚੂ ਬਣੇ ਜੂਨੀਅਰ ਇੰਜੀਨੀਅਰ
Ad Position 24