10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਚਿਮਨ ਲਾਲ ਸਚੂ ਬਣੇ ਜੂਨੀਅਰ ਇੰਜੀਨੀਅਰ

Ad Position 21
No active advertisement
ਅਜੀਤ ਡੈਸਕ 03-01-2026
ਫ਼ਾਜ਼ਿਲਕਾ, 2 ਜਨਵਰੀ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਵਿਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਚਿਮਨ ਲਾਲ ਸਚੂ ਨੂੰ ਵਿਭਾਗ ਵਲੋਂ ਪ੍ਰਮੋਸ਼ਨ ਕਰ ਉਨ੍ਹਾਂ ਨੂੰ ਜੂਨੀਅਰ ਇੰਜੀਨੀਅਰ ਬਣਾ ਦਿੱਤਾ ਗਿਆ ਹੈ | ਫ਼ਾਜ਼ਿਲਕਾ ਨਗਰ ਕੌਂਸਲ 'ਚ ਪਿਛਲੇ ਲੰਬੇ ਸਮੇਂ ਤੋਂ ਸਟਰੀਟ ਲਾਈਟਾਂ ਤੇ ਪੀਣ ਵਾਲੇ ਪਾਣੀ ਦਾ ਕੰਮ ਮੁਕੰਮਲ ਤੌਰ 'ਤੇ ਸੰਭਾਲ ਰਹੇ ਚਿਮਨ ਲਾਲ ਸਚੂ ਨੂੰ ਵਿਭਾਗ ਵਲੋਂ ਪ੍ਰਮੋਸ਼ਨ ਦੇ ਕੇ ਜੂਨੀਅਰ ਇੰਜੀਨੀਅਰ ਬਣਾ ਦਿੱਤਾ ਹੈ ਤੇ ਉਨ੍ਹਾਂ ਦੀ ਪੋਸਟਿੰਗ ਵੀ ਫ਼ਾਜ਼ਿਲਕਾ ਨਗਰ ਕੌਂਸਲ ਵਿਖੇ ਕਰ ਦਿੱਤੀ ਹੈ | ਇਸ ਬਾਰੇ ਚਿਮਨ ਲਾਲ ਸਚੂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਫ਼ਾਜ਼ਿਲਕਾ ਸ਼ਹਿਰ 'ਚ ਨਗਰ ਕੌਂਸਲ 'ਚ ਰਹਿ ਕੇ ਸਟਰੀਟ ਲਾਈਟਾਂ ਤੇ ਪੀਣ ਵਾਲੇ ਪਾਣੀ ਦਾ ਕੰਮ ਸੰਭਾਲ ਰਹੇ ਹਨ | ਉਨ੍ਹਾਂ ਦੀ ਸੇਵਾਵਾਂ ਨੂੰ ਵੇਖਦੇ ਹੋਏ ਵਿਭਾਗ ਨੇ ਉਨ੍ਹਾਂ ਨੂੰ ਪਦ-ਉੱਨਤੀ ਕਰ ਜੂਨੀਅਰ ਇੰਜੀਨੀਅਰ ਦੀ ਜੋ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਪਹਿਲਾ ਨਾਲੋਂ ਵੀ ਹੋਰ ਚੰਗੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਵਿਭਾਗ ਤੇ ਇਲਾਕਾ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰਨਗੇ | ਇਸ ਮੌਕੇ ਚਿਮਨ ਲਾਲ ਸਚੂ ਨੇ ਨਗਰ ਕੌਂਸਲ, ਕਾਰਜ ਸਾਧਕ ਅਫ਼ਸਰ, ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਬ ਤਹਿਸੀਲ ਖੂਈਆਂ ਸਰਵਰ 'ਚ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਗਲੀ ਖ਼ਬਰ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਨੇ ਨੌਜਵਾਨਾਂ ਨੂੰ ਵੰਡੀ ਖੇਡ ਸਮੱਗਰੀ
Ad Position 24