29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਠੇਕੇਦਾਰਾਂ ਦੀ ਅਣਗਹਿਲੀ ਕਾਰਨ ਰੇਤੇ ਦਾ ਭਰਿਆ ਟਰੱਕ ਪਲਟਿਆ

Ad Position 21
No active advertisement
ਅਜੀਤ ਡੈਸਕ 29-01-2026
ਬੱਲੂਆਣਾ, 28 ਜਨਵਰੀ (ਜਸਮੇਲ ਸਿੰਘ ਢਿੱਲੋਂ)-ਮੋਡੀ ਖੇੜਾ ਤੋਂ ਪਿੰਡ ਬਜੀਦਪੁਰ ਭੋਮਾ ਰੋਡ 'ਤੇ ਸੜਕ ਨਾਲ ਪੱੁਟੀ ਹੋਈ ਖ਼ਾਲੀ ਨੂੰ ਚੰਗੀ ਤਰ੍ਹਾਂ ਬੰਦ ਨਾ ਕਰਨ ਕਾਰਨ ਅੱਜ ਇਕ ਰੇਤੇ ਦਾ ਭਰਿਆ ਟਰੱਕ ਖ਼ਾਲੀ ਵਿਚ ਖੁੱਭਣ ਕਾਰਨ ਮੌਕੇ 'ਤੇ ਹੀ ਪਲਟ ਗਿਆ | ਟਰੱਕ ਪਲਟਣ ਨਾਲ ਜਿੱਥੇ ਟਰੱਕ ਦਾ ਭਾਰੀ ਨੁਕਸਾਨ ਹੋਇਆ, ਉੱਥੇ ਇਕ ਵੱਡਾ ਹਾਦਸਾ ਹੋਣੋਂ ਵੀ ਟਲ ਗਿਆ | ਕਿਉਂਕਿ ਜੇਕਰ ਸੜਕ ਦੇ ਨਾਲ ਕੱਚੇ ਰਸਤੇ ਤੇ ਕੋਈ ਸਾਧਨ ਜਾਂ ਵਿਅਕਤੀ ਜਾਂਦਾ ਹੁੰਦਾ ਤਾਂ ਇਕ ਵੱਡਾ ਹਾਦਸਾ ਹੋ ਜਾਣਾ ਸੀ | ਦੂਜੇ ਪਾਸੇ ਠੇਕੇਦਾਰਾਂ ਦੀ ਵੱਡੀ ਲਾਪਰਵਾਹੀ ਹੈ ਕਿ ਪਾਈਪ ਪਾਉਣ ਲਈ ਖਾਲ਼ੀਆਂ ਤਾਂ ਪੁੱਟ ਲੈਂਦੇ ਹਨ ਪਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਭਰਦੇ ਨਹੀਂ, ਕੇਵਲ ਗੋਂਗਲੂਆਂ ਤੋਂ ਮਿੱਟੀ ਝਾੜ ਦਿੰਦੇ ਹਨ | ਇਲਾਕੇ ਦੇ ਲੋਕਾਂ ਦੀ ਸੰਬੰਧਿਤ ਮਹਿਕਮੇ ਤੋਂ ਮੰਗ ਹੈ ਉਕਤ ਠੇਕੇਦਾਰ ਦੇ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਐਮ./ਆਰ. ਟੀ. ਓ. ਫ਼ਾਜ਼ਿਲਕਾ ਦੀ ਪ੍ਰਧਾਨਗੀ ਹੇਠ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਬਲਾਕ ਖੂਈ ਖੇੜਾ ਦੇ ਸਬ-ਸੈਂਟਰ ਘੱਲੂ ਵਿਖੇ ਚੈਕਿੰਗ, ਟੀਕਾਕਰਨ ਅਤੇ ਰਿਕਾਰਡ ਸਮੀਖਿਆ
Ad Position 24