01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵਿਦਿਆਰਥੀਆਂ ਅਤੇ ਹੋਰ ਵਲੰਟੀਅਰਾਂ ਵਲੋਂ ਸਿਵਲ ਡਿਫੈਂਸ ਟਰੇਨਿੰਗ 'ਚ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 29-01-2026
ਅਬੋਹਰ, 28 ਜਨਵਰੀ (ਵਿਵੇਕ ਹੂੜੀਆ)-ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਡੀ.ਜੀ ਪੀ ਪੰਜਾਬ ਹੋਮ ਗਾਰਡਜ਼ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਡੀ.ਏ.ਵੀ ਕਾਲਜ ਅਬੋਹਰ ਵਿਚ ਸੱਤ ਰੋਜ਼ਾ ਸਿਵਲ ਡਿਫੈਂਸ ਟਰੇਨਿੰਗ ਪ੍ਰੋਗਰਾਮ, ਜਿਸ ਵਿਚ ਕੈਂਪਸ ਦੇ ਵਿਦਿਆਰਥੀਆਂ, ਹੋਰ ਕਾਲਜਾਂ ਅਤੇ ਐਨ.ਜੀ.ਓਜ ਦੇ ਲਗਭਗ 360 ਵਲੰਟੀਅਰਜ਼ ਸ਼ਮੂਲੀਅਤ ਕਰ ਰਹੇ ਹਨ | ਵਰਣਨਯੋਗ ਹੈ ਕਿ ਸਿਵਲ ਡਿਫੈਂਸ ਸਰਵਿਸਿਜ਼ ਸਵੈ-ਸੇਵਕ-ਅਧਾਰਤ ਸੰਗਠਨ ਹਨ ਜੋ ਜੰਗ, ਕੁਦਰਤੀ ਆਫ਼ਤਾਂ, ਜਾਂ ਹਾਦਸਿਆਂ ਵਰਗੀਆਂ ਐਮਰਜੈਂਸੀ ਦੌਰਾਨ ਨਾਗਰਿਕਾਂ ਦੀ ਰੱਖਿਆ ਕਰਦੇ ਹਨ, ਜਾਨਾਂ ਬਚਾਉਣ, ਜਾਇਦਾਦ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ, ਅਤੇ ਮੋਰਚੇ ਦੀਆਂ ਸੇਵਾਵਾਂ ਨੂੰ ਸਹਾਇਤਾ, ਮੁੱਢਲੀ ਸਹਾਇਤਾ, ਸੰਚਾਰ ਅਤੇ ਸਹਾਇਤਾ ਪ੍ਰਦਾਨ ਕਰਕੇ ਮਨੋਬਲ ਬਣਾਈ ਰੱਖਣ 'ਤੇ ਕੇਂਦਰਿਤ ਕਰਦੇ ਹਨ, ਜੋ ਕਿ ਜੰਗ ਸਮੇਂ ਦੇ ਹਵਾਈ ਹਮਲੇ ਦੀਆਂ ਸਾਵਧਾਨੀਆਂ ਤੋਂ ਲੈ ਕੇ ਆਧੁਨਿਕ ਆਫ਼ਤ ਪ੍ਰਬੰਧਨ ਤੱਕ ਫੈਲਦੀਆਂ ਹਨ | ਇਸ ਟਰੇਨਿੰਗ ਕੈਂਪ ਵਿਚ ਐਨ ਡੀ ਆਰ ਐਫ, ਫਾਇਰ ਸਰਵਿਸਿਜ਼, ਫ਼ਸਟ ਏਡ, ਅਤੇ ਟਰੈਫ਼ਿਕ ਰੂਲਜ਼ ਤੇ ਸੇਫ਼ਟੀ ਆਦਿ ਡਿਪਾਰਟਮੈਂਟਾਂ ਵਲੋਂ ਵਲੰਟੀਅਰਾਂ ਨੂੰ ਟਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ | ਨਰਸਿੰਗ ਕਾਲਜ ਵਿਚ ਕਰਵਾਏ ਜਾ ਰਹੇ ਐਡੀਸ਼ਨਲ ਕੰਟਰੋਲਰ ਕਮ ਡਿਸਟਿ੍ਕਟ ਕਮਾਂਡਰ ਗੁਰਲਵਦੀਪ ਸਿੰਘ ਮੁੱਖ ਮਹਿਮਾਨ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀ ਵਲੰਟੀਅਰਾਂ ਨੂੰ ਇਸ ਇਸ ਕੈਂਪ ਚ ਸ਼ਮੂਲੀਅਤ ਕਰਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਉਨ੍ਹਾਂ ਵਲੋਂ ਦੇਸ਼ ਸੇਵਾ ਤੇ ਮਨੁੱਖਤਾ ਦੇ ਭਲੇ ਲਈ ਪਾਇਆ ਜਾਂਦਾ ਯੋਗਦਾਨ ਅਤਿ ਸਰਾਹਣੀਏ ਹੈ | ਆਪੇ੍ਰਸ਼ਨ ਸਿੰਦੂਰ, ਪੰਜਾਬ ਚ ਹੜ੍ਹਾਂ ਦੌਰਾਨ ਵਲੰਟੀਅਰਾਂ ਦੀ ਲੋਕਾਂ ਦੀ ਸਹਾਇਤਾ ਲਈ ਕੀਤੀ ਜੀ ਤੋੜ ਕੋਸ਼ਿਸ਼ ਅਤਿ ਸ਼ਲਾਘਾਯੋਗ ਸੀ | ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਦੌਰਾਨ ਹਰ ਵਲੰਟੀਅਰ ਹਮੇਸ਼ਾ ਮੋਹਰੀ ਹੋ ਕੇ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਦੇ ਰਹਿਣਗੇ ਇਸ ਮੌਕੇ ਵਾਈਸ ਪਿ੍ੰਸੀਪਲ ਡਾ ਰਾਜੇਸ਼ ਕੁਮਾਰ ਖੱਤਰੀ ਜੀ ਡੀ.ਏ.ਵੀ.ਕਾਲਜ ਅਬੋਹਰ ਹਾਜ਼ਰ ਸਨ | ਸਟੋਰ ਸੁਪਰਡੈਂਟ ਸਿਵਲ ਡਿਫੈਂਸ ਪਰਮਿੰਦਰ ਸਿੰਘ ਬਾਠ ਵਲੋਂ ਇਸ ਟਰੇਨਿੰਗ ਪ੍ਰੋਗਰਾਮ ਬਾਰੇ ਅਤੇ ਸਿਵਲ ਡਿਫੈਂਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟਰੇਨਰ ਮਨਜੀਤ ਸਿੰਘ, ਅਤੇ ਸੰਦੀਪ ਕੰਬੋਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਪੀਰ ਮੁਹੱਲੇ ਨਾਲ ਜੋੜਨ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਅਗਲੀ ਖ਼ਬਰ ਕੁੱਟਮਾਰ ਕਰਨ ਵਾਲੇ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24