ਕੇਂਦਰ ਸਰਕਾਰ ਦੇ ਪੈਨਸ਼ਨ ਵੈਲੀਡੇਸ਼ਨ ਐਕਟ ਖ਼ਿਲਾਫ਼ ਪੈਨਸ਼ਨਰਾਂ ਦਾ ਧਰਨਾ
ਫ਼ਾਜ਼ਿਲਕਾ, 30 ਸਤੰਬਰ (ਦਵਿੰਦਰ ਪਾਲ ਸਿੰਘ)- ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ ’ਤੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ (ਜ਼ਿਲ੍ਹਾ ਫ਼ਾਜ਼ਿਲਕਾ) ਵੱਲੋਂ ਕੇਂਦਰ ਸਰਕਾਰ ਦੇ ਪੈਨਸ਼ਨ ਵੈਲੀਡੇਸ਼ਨ ਐਕਟ ਨੂੰ ਰੱਦ ਕਰਵਾਉਣ, ਪ੍ਰੀ-2026 ਪੈਨਸ਼ਨਰਾਂ ਨੂੰ 8ਵੇਂ ਵੇਤਨ ਕਮਿਸ਼ਨ ਦੀਆਂ ਸ਼ਰਤਾਂ ’ਚ ਸ਼ਾਮਲ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨਾਲ ਛੇੜਛਾੜ ਦੇ ਵਿਰੋਧ ’ਚ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਅੱਗੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਪ੍ਰਧਾਨਗੀ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਨੇ ਕੀਤੀ, ਜਦਕਿ ਮੰਚ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਕੁਮਾਰ ਨੇ ਕੀਤਾ।
ਫ਼
ਫ਼ਾਜ਼ਿਲਕਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਉਪਰੰਤ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਦੇ ਹੋਏ ਪੈਨਸ਼ਨਰਜ਼ ਯੂਨੀਅਨ ਦੇ ਆਗੂ। ਅਜੀਤ ਤਸਵੀਰ
01-10-2026
ਫ਼ਾਜ਼ਿਲਕਾ, 30 ਸਤੰਬਰ (ਦਵਿੰਦਰ ਪਾਲ ਸਿੰਘ)- ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ ’ਤੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ (ਜ਼ਿਲ੍ਹਾ ਫ਼ਾਜ਼ਿਲਕਾ) ਵੱਲੋਂ ਕੇਂਦਰ ਸਰਕਾਰ ਦੇ ਪੈਨਸ਼ਨ ਵੈਲੀਡੇਸ਼ਨ ਐਕਟ ਨੂੰ ਰੱਦ ਕਰਵਾਉਣ, ਪ੍ਰੀ-2026 ਪੈਨਸ਼ਨਰਾਂ ਨੂੰ 8ਵੇਂ ਵੇਤਨ ਕਮਿਸ਼ਨ ਦੀਆਂ ਸ਼ਰਤਾਂ ’ਚ ਸ਼ਾਮਲ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨਾਲ ਛੇੜਛਾੜ ਦੇ ਵਿਰੋਧ ’ਚ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਅੱਗੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਪ੍ਰਧਾਨਗੀ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਨੇ ਕੀਤੀ, ਜਦਕਿ ਮੰਚ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਕੁਮਾਰ ਨੇ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਵਿੱਤ ਸਕੱਤਰ ਰਾਜ ਕੰਵਰ ਦੀਵਾਨ, ਇੰਦਰ ਮੋਹਨ ਪਟਵਾਰੀ, ਸਤਨਾਮ ਸਿੰਘ ਗਰੋਵਰ, ਹਰੀਸ਼ ਕੰਬੋਜ, ਮਾਸਟਰ ਸੁਰਿੰਦਰ ਕੁਮਾਰ, ਰਜਿੰਦਰ ਸਿੰਘ ਅਬੋਹਰ, ਬੂਟਾ ਸਿੰਘ ਕਾਨੂੰਗੋ, ਐੱਮ.ਐੱਲ. ਮਨਚੰਦਾ, ਕ੍ਰਿਸ਼ਨ ਬਲਦੇਵ ਧੁਨਕੀਆ, ਹਰਭਜਨ ਠਠੇਰਾ, ਪ੍ਰਕਾਸ਼ ਦੋਸ਼ੀ, ਨੱਥਾ ਸਿੰਘ ਜਲਾਲਾਬਾਦ, ਓਮ ਪ੍ਰਕਾਸ਼ ਕਾਨੂੰਗੋ, ਜੀਤ ਸਿੰਘ ਛਾਬੜਾ, ਸੁਭਾਸ਼ ਸ਼ਰਮਾ, ਟਹਿਲ ਸਿੰਘ ਸੈਣੀ, ਮਿਲਖ ਰਾਜ, ਸੁਰਿੰਦਰ ਪਾਲ ਮਦਾਨ, ਸਰਵਨ ਸਿੰਘ, ਸੁਖਦੇਵ ਮਸੀਹ, ਬਲਰਾਮ ਪਾਵਰ ਕਾਮ ਪੈਨਸ਼ਨਰਜ਼ ਯੂਨੀਅਨ, ਗੁਰਮੀਤ ਸਿੰਘ ਅਤੇ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਹੇਤ ਰਾਮ ਹੋਰ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨ ਵੈਲੀਡੇਸ਼ਨ ਐਕਟ ਤੁਰੰਤ ਵਾਪਸ ਲਿਆ ਜਾਵੇ ਅਤੇ 18 ਮਹੀਨਿਆਂ ਦਾ ਬਕਾਇਆ ਡੀ.ਆਰ. ਜਾਰੀ ਕੀਤਾ ਜਾਵੇ। ਇਸ ਦੌਰਾਨ ਰੇਸ਼ਮ ਲਾਲ ਰੰਗੀਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੀ-2016 ਦੇ 3 ਲੱਖ ਪੈਨਸ਼ਨਰਾਂ ਲਈ 6ਵੇਂ ਵੇਤਨ ਕਮਿਸ਼ਨ ਅਨੁਸਾਰ 2.59 ਦਾ ਗੁਣਾਂਕ ਅਤੇ 10 ਫ਼ੀਸਦੀ ਬਕਾਇਆ ਡੀ.ਏ. ਤੁਰੰਤ ਜਾਰੀ ਕੀਤਾ ਜਾਵੇ। ਜ਼ਿਲ੍ਹਾ ਸਕੱਤਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਸਾਂਝੀ ਤਾਲਮੇਲ ਕਮੇਟੀ ਵਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ’ਚ ਫ਼ਾਜ਼ਿਲਕਾ ਤੋਂ ਸੈਂਕੜੇ ਪੈਨਸ਼ਨਰ ਸ਼ਮੂਲੀਅਤ ਕਰਨਗੇ। ਧਰਨੇ ਤੋਂ ਬਾਅਦ ਯੂਨੀਅਨ ਵਲੋਂ ਪ੍ਰਧਾਨ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਸੌਂਪਿਆ ਗਿਆ।