24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਜਨ ਸੇਵਾ ਸੁਸਾਇਟੀ ਵਲੋਂ 17 ਲੋੜਵੰਦ ਪਰਿਵਾਰਾਂ ਤੇ 12 ਟੀ. ਬੀ. ਮਰੀਜ਼ਾਂ ਨੂੰ ਰਾਸ਼ਨ ਤੇ ਪ੍ਰੋਟੀਨ ਕਿੱਟਾਂ ਦੀ ਵੰਡ

Ad Position 21
No active advertisement
ਅਜੀਤ ਡੈਸਕ 02-02-2026
ਫ਼ਾਜ਼ਿਲਕਾ, 1 ਫਰਵਰੀ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ 'ਚ ਮੋਹਰੀ ਰਹਿਣ ਵਾਲੀ ਜਨ ਸੇਵਾ ਸੁਸਾਇਟੀ ਵਲੋਂ ਮਨੁੱਖਤਾ ਦੀ ਸੇਵਾ ਹਿਤ ਵੱਡਾ ਉਪਰਾਲਾ ਕਰਦਿਆਂ 17 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਤੇ 12 ਟੀ. ਬੀ. ਮਰੀਜ਼ਾਂ ਨੂੰ ਵਿਸ਼ੇਸ਼ ਪ੍ਰੋਟੀਨ ਕਿੱਟਾਂ ਵੰਡੀਆਂ ਗਈਆਂ | ਇਹ ਸਮਾਗਮ ਸੁਸਾਇਟੀ ਦੇ ਸਰਪ੍ਰਸਤ ਰਤਨ ਗਰੋਵਰ, ਗੁਲਸ਼ਨ ਰਾਏ, ਪ੍ਰਧਾਨ ਰਮਨ ਸੇਤੀਆ, ਸਕੱਤਰ ਰਮੇਸ਼ ਕੁਮਾਰ ਸੁਧਾ ਤੇ ਇੰਚਾਰਜ ਆਸ਼ੂ ਕੁੱਕੜ ਦੀ ਅਗਵਾਈ ਹੇਠ ਕਰਵਾਇਆ | ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਨੀਲੂ ਚੁੱਘ ਦੀ ਦੇਖ-ਰੇਖ ਹੇਠ ਟੀ. ਬੀ. ਦੇ ਮਰੀਜ਼ਾਂ ਨੂੰ ਸਿਹਤਮੰਦ ਖ਼ੁਰਾਕ ਮੁਹੱਈਆ ਕਰਵਾਈ ਗਈ | ਜਾਣਕਾਰੀ ਦਿੰਦਿਆਂ ਉਪ-ਪ੍ਰਧਾਨ ਆਕਾਸ਼ ਡੋਡਾ ਨੇ ਦੱਸਿਆ ਕਿ ਸੁਸਾਇਟੀ ਦਸੰਬਰ 2021 ਤੋਂ ਇਹ ਪ੍ਰਾਜੈਕਟ ਚਲਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸ਼ੁਰੂਆਤ ਸਿਰਫ਼ 2 ਪਰਿਵਾਰਾਂ ਤੋਂ ਹੋਈ ਸੀ, ਪਰ ਹੁਣ ਮੈਂਬਰਾਂ ਦੇ ਸਹਿਯੋਗ ਨਾਲ 17 ਪਰਿਵਾਰਾਂ ਨੂੰ ਫਰਵਰੀ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ | ਇਸੇ ਤਰ੍ਹਾਂ ਅਜੈ ਧੀਂਗੜਾ, ਵਿਕਾਸ ਕਟਾਰੀਆ, ਆਸ਼ਾ ਸੈਣੀ, ਜਗਦੀਸ਼ ਸ਼ਰਮਾ, ਰਾਜੀਵ ਕਪੂਰ ਤੇ ਨੀਲਮ ਸਚਦੇਵਾ ਦੇ ਸਹਿਯੋਗ ਨਾਲ 12 ਟੀ. ਬੀ. ਮਰੀਜ਼ਾਂ ਨੂੰ ਛੇਵੇਂ ਪੜਾਅ ਤਹਿਤ ਪ੍ਰੋਟੀਨ ਕਿੱਟਾਂ ਦਿੱਤੀਆਂ ਗਈਆਂ | ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਇਸ ਮਹੀਨੇ ਸੁਸਾਇਟੀ ਨੇ 2 ਹੋਰ ਨਵੇਂ ਲੋੜਵੰਦ ਪਰਿਵਾਰਾਂ ਨੂੰ ਗੋਦ ਲਿਆ ਹੈ | ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਨੀਲੂ ਚੁੱਘ ਨੇ ਮਰੀਜ਼ਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦਵਾਈ ਦੇ ਨਾਲ-ਨਾਲ ਚੰਗੀ ਖ਼ੁਰਾਕ ਤੇ ਸਫ਼ਾਈ ਬਹੁਤ ਜ਼ਰੂਰੀ ਹੈ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ 2 ਹਫ਼ਤਿਆਂ ਤੋਂ ਵੱਧ ਖੰਘ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ 'ਚ ਜਾਂਚ ਕਰਵਾਉਣ | ਇਸ ਮੌਕੇ ਸੁਨੀਲ, ਰਾਕੇਸ਼ ਗਿਲਹੋਤਰਾ, ਰਮੇਸ਼ ਕੁਮਾਰ, ਸੰਦੀਪ ਕਟਾਰੀਆ, ਕੁਲਨਾਇਕ ਵਰਮਾ, ਓਮ ਪ੍ਰਕਾਸ਼ ਸਚਦੇਵਾ, ਨੀਲਮ ਸਚਦੇਵਾ, ਰਾਧਾ ਵਰਮਾ, ਰਿਤੂ ਬੱਬਰ ਤੇ ਜੋਤੀ ਮੱਕੜ ਸਮੇਤ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਰੇਤ ਇਕੱਠੀ ਕਰਨ ਦਾ- ਸੱਤਾਧਾਰੀ ਆਪਣੇ ਘਰ ਭਰਨ ਲਈ ਕਰ ਰਹੇ ਹਨ ਕਾਲਾਬਾਜ਼ਾਰੀ ਦਾ ਧੰਦਾ-ਜਿਆਣੀ ਅਗਲੀ ਖ਼ਬਰ ਪਟੇਲ ਪਾਰਕ ਵਿਖੇ ਹੋਣ ਵਾਲੇ ਧਾਰਮਿਕ ਸੰਮੇਲਨ ਦੀਆਂ ਤਿਆਰੀਆਂ ਹੋਈਆਂ ਮੁਕੰਮਲ-ਐਡਵੋਕੇਟ ਦੇਸ ਰਾਜ ਕੰਬੋਜ
Ad Position 24