24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

-ਮਾਮਲਾ ਰੇਤ ਇਕੱਠੀ ਕਰਨ ਦਾ- ਸੱਤਾਧਾਰੀ ਆਪਣੇ ਘਰ ਭਰਨ ਲਈ ਕਰ ਰਹੇ ਹਨ ਕਾਲਾਬਾਜ਼ਾਰੀ ਦਾ ਧੰਦਾ-ਜਿਆਣੀ

Ad Position 21
No active advertisement
ਅਜੀਤ ਡੈਸਕ 02-02-2026
ਫ਼ਾਜ਼ਿਲਕਾ, 1 ਫਰਵਰੀ (ਦਵਿੰਦਰ ਪਾਲ ਸਿੰਘ)-ਇਲਾਕੇ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ, ਸੱਟੇਬਾਜ਼ੀ, ਲੱੁਟਾਂ ਖੋਹਾਂ ਲਈ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਫ਼ਾਜ਼ਿਲਕਾ ਇਲਾਕੇ ਅੰਦਰ ਰੇਤ ਦੇ ਬਣੇ ਉੱਚੇ-ਉੱਚੇ ਢੇਰਾਂ ਨੂੰ ਪੱਤਰਕਾਰਾਂ ਸਾਹਮਣੇ ਦਿਖਾਉਂਦੇ ਹੋਏ ਕਿਹਾ ਕਿ ਇਹ ਸਭ ਕੁੱਝ ਸੱਤਾਧਾਰੀਆਂ ਦੀ ਸ਼ਹਿ 'ਤੇ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦਾ ਪੈਸਾ ਸਰਕਾਰ ਦੇ ਖ਼ਜ਼ਾਨੇ ਵਿਚ ਜਾਣਾ ਚਾਹੀਦਾ ਸੀ, ਜਦ ਕਿ ਇਹ ਸੱਤਾਧਾਰੀਆਂ ਦੇ ਘਰ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੱਟੇਬਾਜ਼ੀ ਦਾ ਧੰਦਾ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਕਾਲਾਬਾਜ਼ਾਰੀ ਦਾ ਕੰਮ ਸਰਕਾਰ ਦੀ ਸ਼ਹਿ 'ਤੇ ਹੋ ਰਿਹਾ ਹੈ ਜਦ ਕਿ ਗ਼ਰੀਬ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਡੀ. ਸੀ., ਐੱਸ. ਐੱਸ. ਪੀ. ਨੇ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਭਾਜਪਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਦੂਜੇ ਪਾਸੇ 'ਆਪ' ਆਗੂ ਸੁਰਿੰਦਰ ਸਿੰਘ ਘੋਗਾ ਨੇ ਦੱਸਿਆ ਕਿ ਇਹ ਰੇਤ ਕਾਨੂੰਨ ਦੇ ਦਾਇਰੇ ਹੇਠ ਇਕੱਠੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਦੇ ਨਾਂਅ 'ਤੇ ਕਿਸਾਨਾਂ ਨੂੰ ਰੇਤ ਚੁੱਕਣ ਲਈ ਕਿਹਾ ਸੀ, ਉਸ ਅਧੀਨ ਇਹ ਰੇਤ ਕਿਸਾਨਾਂ ਤੋਂ ਮੁੱਲ ਲਈ ਗਈ ਹੈ | ਜਿਸ ਬਾਰੇ ਕਿਸਾਨਾਂ ਤੋਂ ਲਿਖਤੀ ਰੂਪ 'ਚ ਵੀ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਆਪਣੀ ਸਰਕਾਰ ਸਮੇਂ ਕੀਤੇ ਕਾਲੇ ਕੰਮਾਂ 'ਤੇ ਪਰਦਾ ਪਾਉਣ ਲਈ ਭਾਜਪਾ ਆਗੂ ਉਨ੍ਹਾਂ ਉੱਪਰ ਝੂਠੀ ਦੂਸ਼ਣਬਾਜ਼ੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਜਿਸ ਦੇ ਖੇਤ 'ਚ 8, 9 ਫੁੱਟ ਰੇਤ ਚੜ੍ਹ ਗਈ ਹੈ, ਉਹ ਆਪਣੇ ਖੇਤ 'ਚੋਂ ਰੇਤ ਚੁੱਕ ਸਕਦਾ ਹੈ ਜਾ ਵੇਚ ਸਕਦਾ ਹੈ | ਇਸ ਦੇ ਆਧਾਰ 'ਤੇ ਉਸ ਨੇ ਹਸਤਾ ਕਲਾਂ ਦੇ ਕਿਸਾਨਾਂ ਤੋਂ ਪੈਸੇ ਦੇ ਕੇ ਰੇਤ ਖ਼ਰੀਦੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਝੂਠੀ ਦੂਸ਼ਣਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਉਹ ਕਾਨੂੰਨੀ ਕਾਰਵਾਈ ਵੀ ਕਰਨਗੇ | ਉਨ੍ਹਾਂ ਕਿਹਾ ਕਿ ਸਾਰਾ ਸ਼ਹਿਰ ਜਾਣਦਾ ਹੈ ਕਿ ਰੇਤ ਦੀਆਂ ਦੁਕਾਨਾਂ ਕਿਹੜੇ ਭਾਜਪਾ ਆਗੂ ਨੇ ਬਣਾਈਆਂ ਹੋਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਗਾਇਤਰੀ ਮਹਿਲਾ ਮੰਡਲ ਵਲੋਂ ਘਰ ਘਰ ਦੀਪ ਯੱਗ ਸਮਾਗਮ ਸੰਪੰਨ <br/> ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ 17 ਲੋੜਵੰਦ ਪਰਿਵਾਰਾਂ ਤੇ 12 ਟੀ. ਬੀ. ਮਰੀਜ਼ਾਂ ਨੂੰ ਰਾਸ਼ਨ ਤੇ ਪ੍ਰੋਟੀਨ ਕਿੱਟਾਂ ਦੀ ਵੰਡ...
Ad Position 24