ਲੁਧਿਆਣਾ, 1 ਫਰਵਰੀ (ਪਰਮਿੰਦਰ ਸਿੰਘ ਆਹੂਜਾ) -ਗਾਇਤਰੀ ਮਹਿਲਾ ਮੰਡਲ ਵਲੋਂ ਘਰ ਘਰ ਦੀਪ ਯੱਗ ਸਮਾਗਮ ਸੰਪੰਨ ਹੋ ਗਏ ਹਨ | ਲਗਾਤਾਰ ਇਕ ਮਹੀਨੇ ਤੱਕ ਚੱਲੇ ਇਹਨਾਂ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਿਨਾਸ਼ ਵਾਸ਼ੂ ਦੇਵ ਨੇ ਦੱਸਿਆ ਕਿ ਇਹ ਘਰ ਘਰ ਦੀਪ ਯੱਗ ਦੀ ਪਾਵਨ ਪਰੰਪਰਾ ਚਲਾਈ ਜਾ ਰਹੀ ਸੀ, ਜਿਸ ਵਿਚ ਲੋਕਾਂ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਦੀਪ ਯੱਗ ਦੇ ਮਾਧਿਅਮ ਨਾਲ ਗਾਇਤਰੀ ਮੰਤਰ ਦੁਆਰਾ ਸੈਂਕੜੇ ਆਹੁਤੀਆਂ ਅਰਪਿਤ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਆਹੁਤੀਆਂ ਨਾਲ ਇਕ ਸਮੂਹਿਕ, ਪ੍ਰਚੰਡ ਅਤੇ ਸਕਾਰਾਤਮਿਕ ਊਰਜਾ ਦਾ ਸਿਰਜਣ ਹੁੰਦਾ ਹੈ, ਜਿਸ ਨਾਲ ਜਗਤ ਦਾ ਸ਼ੁਧੀਕਰਨ ਹੁੰਦਾ ਹੈ |