23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਹਲਕਾ ਦੱਖਣੀ ਵਿਚ ਗੁਰਦੁਆਰਾ ਰੇਰੂ ਸਾਹਿਬ ਵਿਖੇ ਸੀ . ਐਮ . ਸੀ . ਹਸਪਤਾਲ ਨੇ ਲਗਾਇਆ ਵਿਸ਼ਾਲ ਮੈਡੀਕਲ ਕੈਂਪ

ਡਾਬਾ/ਲੁਹਾਰਾ, 23 ਸਤੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਵਿਖੇ ਗੁਰਦੁਆਰਾ ਰੇਰੂ ਸਾਹਿਬ ਭਗਤ ਗੁਰੂ ਰਵਿਦਾਸ ਜੀ ਲੁਹਾਰਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਡਾ. ਤਜਿੰਦਰਪਾਲ ਸਿੰਘ ਸਮਾਜ ਸੇਵੀ ਦੀ ਸਰਪ੍ਰਸਤੀ ਹੇਠ ਲਗਾਇਆ।

Ad Position 21
No active advertisement
ਅਜੀਤ ਡੈਸਕ 24-09-2026
ਡਾਬਾ/ਲੁਹਾਰਾ, 23 ਸਤੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਵਿਖੇ ਗੁਰਦੁਆਰਾ ਰੇਰੂ ਸਾਹਿਬ ਭਗਤ ਗੁਰੂ ਰਵਿਦਾਸ ਜੀ ਲੁਹਾਰਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਡਾ. ਤਜਿੰਦਰਪਾਲ ਸਿੰਘ ਸਮਾਜ ਸੇਵੀ ਦੀ ਸਰਪ੍ਰਸਤੀ ਹੇਠ ਲਗਾਇਆ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਮਾਜ ਸੇਵਿਕਾ ਬੀਬੀ ਮਨਜੀਤ ਕੌਰ ਸਰੋਏ, ਗੁਰਨਾਮ ਸਿੰਘ ਕਲੇਰ, ਸੂਬੇਦਾਰ ਮੋਹਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਿਕੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕੈਂਪ ਡਾ. ਆਰ. ਪੀ. ਭਾਟੀਆ, ਡਾ. ਉਪਜਿੰਦਰ ਕੌਰ, ਡਾਕਟਰ ਨੀਲਮ ਭਾਟੀਆ, ਅਮਿਤ ਕੁਮਾਰ, ਡਾ. ਨਿਤਨ ਬੱਤਰਾ, ਡਾ. ਰੁਪਾਲੀ ਚੋਪੜਾ, ਦੀ ਟੀਮ ਵਲੋਂ ਲਗਾਇਆ। ਇਸ ਸਮੇਂ ਤਜਿੰਦਰਪਾਲ ਸਿੰਘ ਤੇ ਬਾਵਾ ਨੇ ਦੱਸਿਆ ਕਿ ਕੈਂਪ ਵਿਚ ਸਭ ਚੈੱਕਅਪ, ਦਵਾਈਆਂ, ਐਨਕਾਂ, ਆਪ੍ਰੇਸ਼ਨ ਮੁਫਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਮਿਹਨਤੀ, ਕਿਰਤੀ ਲੋਕਾਂ ਦਾ ਹਲਕਾ ਹੈ। ਇਥੇ ਲੋੜਵੰਦਾਂ ਦੀ ਮਦਦ ਕਰਨ ਲਈ ਸਮਾਜਸੇਵੀ ਸੰਸਥਾਵਾਂ ਵਲੋਂ ਨਿਭਾਈਆ ਜਾ ਰਿਹਾ ਕਦਮ ਸ਼ਲਾਘਾਯੋਗ ਹੈ। ਇਸ ਸਮੇਂ ਸ੍ਰੀ ਬਾਵਾ ਨੇ ਸਮਾਜ ਸੇਵੀ ਸਵ. ਡਾ. ਕਰਮ ਸਿੰਘ ਦੀ ਮਨੁੱਖਤਾ ਦੀ ਸੇਵਾ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਡਾ. ਤਜਿੰਦਰਪਾਲ ਸਿੰਘ ਨੇ ਸੇਵਾ ਦਾ ਵੱਡਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਵਿਚ ਵੱਡੇ ਉਪਰਾਲੇ ਕਰ ਰਹੀ ਹੈ। ਸਿਹਤ ਸਹੂਲਤਾਂ ਦੇ ਨਾਲ ਨਾਲ ਬੱਚਿਆਂ ਲਈ ਕੰਪਿਊਟਰ ਉਪਲਬਧ ਕਰਵਾ ਕੇ ਸਮਾਜ ਦੇ ਹਾਣੀ ਬਣਾਉਣ ਲਈ ਹਰ ਸਮੇਂ ਕੋਸ਼ਿਸ਼ ਕਰਨਾ ਦੂਰਅੰਦੇਸ਼ ਸੋਚ ਹੈ ਜੋ ਮਹਾਨ ਗੁਰੂਆਂ, ਭਗਤਾਂ ਦੀ ਬਾਣੀ ਤੋਂ ਸਾਨੂੰ ਸੇਧ ਮਿਲਦੀ ਹੈ।
Ad Position 22
No active advertisement
ਪਿਛਲੀ ਖ਼ਬਰ ਓ . ਟੀ . ਐਸ . ਦੀ ਉਡੀਕ ਹੀ ਰਹਿ ਗਈ .... ਅਗਲੀ ਖ਼ਬਰ ਲਾਈਫ਼ ਸੇਵਿੰਗ ਓਪਨ ਹਾਰਟ ਸਰਜਰੀ ਨਾਲ ਲੁਧਿਆਣਾ ਵਾਸੀ ਗੁਰਬਖਸ਼ ਨੂੰ ਮਿਲਿਆ ਨਵਾਂ ਜੀਵਨ
Ad Position 24