23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਇੰਟਰ ਕਾਲਜ ਜਾਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਸੰਬੰਧੀ ਖਿਡਾਰੀ ਦੁਵਿਧਾ ’ਚ ਲਗਭਗ 200 ਤੋਂ ਵੱਧ ਖਿਡਾਰੀ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਤੋਂ ਰਹਿ ਸਕਦੇ ਹਨ ਵਾਂਝੇ

ਲੁਧਿਆਣਾ, 23 ਸਤੰਬਰ (ਜਸਵਿੰਦਰ ਸਿੰਘ)-ਮਹਾਂਨਗਰ ਵਿਚ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਨੂੰ ਲੈ ਕੇ ਸਾਫਟਬਾਲ ਅਤੇ ਬੇਸਬਾਲ ਦੇ ਖਿਡਾਰੀ ਲੜਕੇ ਅਤੇ ਲੜਕੀਆਂ ਦੁਵਿਧਾ ਵਿਚ ਪਏ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਕੁੜੀਆਂ ਦੀ ਸਾਫਟਵਾਲ ਖੇਡ (ਖੇਡਾਂ ਵਤਨ ਪੰਜਾਬ ਦੀਆਂ) 2 ਅਕਤੂਬਰ ਤੋਂ 3 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ ਤੇ ਇਨ੍ਹਾਂ ਹੀ ਕੁੜੀਆਂ ਨੇ ਇੰਟਰ ਕਾਲਜ ਬੇਸਬਾਲ ਮੁਕਾਬਲਿਆਂ ਵਿਚ 3 ਅਤੇ 4 ਅਕਤੂਬਰ ਨੂੰ ਭਾਗ ਲੈਣਾ ਹੈ।

Ad Position 21
No active advertisement
ਅਜੀਤ ਡੈਸਕ 24-09-2026
ਲੁਧਿਆਣਾ, 23 ਸਤੰਬਰ (ਜਸਵਿੰਦਰ ਸਿੰਘ)-ਮਹਾਂਨਗਰ ਵਿਚ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਨੂੰ ਲੈ ਕੇ ਸਾਫਟਬਾਲ ਅਤੇ ਬੇਸਬਾਲ ਦੇ ਖਿਡਾਰੀ ਲੜਕੇ ਅਤੇ ਲੜਕੀਆਂ ਦੁਵਿਧਾ ਵਿਚ ਪਏ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਕੁੜੀਆਂ ਦੀ ਸਾਫਟਵਾਲ ਖੇਡ (ਖੇਡਾਂ ਵਤਨ ਪੰਜਾਬ ਦੀਆਂ) 2 ਅਕਤੂਬਰ ਤੋਂ 3 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ ਤੇ ਇਨ੍ਹਾਂ ਹੀ ਕੁੜੀਆਂ ਨੇ ਇੰਟਰ ਕਾਲਜ ਬੇਸਬਾਲ ਮੁਕਾਬਲਿਆਂ ਵਿਚ 3 ਅਤੇ 4 ਅਕਤੂਬਰ ਨੂੰ ਭਾਗ ਲੈਣਾ ਹੈ। ਹੁਣ ਇੱਥੇ ਚਿੰਤਾ ਵਾਲੀ ਗੱਲ ਇਹ ਹੈ ਕਿ ਜੇਕਰ ਕੁੜੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਂਦੀਆਂ ਹਨ ਤਾਂ ਸਾਫਟਵਾਲ ਦਾ ਅਖੀਰਲਾ ਅਤੇ ਬੇਸਬਾਲ ਦਾ ਪਹਿਲਾ ਦਿਨ ਇੱਕ ਹੋਣ ਦੇ ਕਾਰਨ ਇਨ੍ਹਾਂ ਖਿਡਾਰੀਆਂ ਨੂੰ ਕਿਸੇ ਇੱਕ ਖੇਡ ਵਿਚੋਂ ਆਪਣਾ ਨਾਮ ਹਟਾਉਣਾ ਪਵੇਗਾ। ਜੇਕਰ ਕੁੜੀਆਂ ਇੰਟਰ ਕਾਲਜ ਨਹੀਂ ਖੇਡਦੀਆਂ ਤਾਂ ਉਨ੍ਹਾਂ ਨੂੰ ਆਗਾਮੀ ਹੋਣ ਵਾਲੀਆਂ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਭਾਗ ਲੈਣ ਦਾ ਕੋਈ ਮੌਕਾ ਨਹੀਂ ਮਿਲੇਗਾ, ਕਿਉਂਕਿ ਇੰਟਰ ਕਾਲਜ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਦੀ ਚੋਣ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਕੀਤੀ ਜਾਵੇਗੀ। ਇਸੇ ਤਰ੍ਹਾਂ ਲੜਕਿਆਂ ਦਾ ਬੇਸਬਾਲ ਇੰਟਰ ਕਾਲਜ ਟੂਰਨਾਮੈਂਟ 2 ਤੋਂ 3 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ਅਤੇ ( ਖੇਡਾਂ ਵਤਨ ਪੰਜਾਬ ਦੀਆਂ) ਲੜਕਿਆਂ ਦਾ ਸਾਫਟਵਾਲ ਦਾ ਟੂਰਨਾਮੈਂਟ 4 ਅਕਤੂਬਰ ਤੋਂ 5 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਹੁਣ ਲੜਕਿਆਂ ਦੇ ਇੰਟਰ ਕਾਲਜ ਟੂਰਨਾਮੈਂਟ ਖਤਮ ਹੋਣ ਅਤੇ ਖੇਡਾਂ ਵਤਨ ਪੰਜਾਬ ਦਾ ਟੂਰਨਾਮੈਂਟ ਸ਼ੁਰੂ ਹੋਣ ਦੇ ਵਿੱਚ ਇੱਕ ਦਿਨ ਦਾ ਫਾਸਲਾ ਹੈ। ਜੇਕਰ ਇੰਟਰ ਕਾਲਜ ਟੂਰਨਾਮੈਂਟ ਮੀਂਹ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਮੁਲਤਵੀ ਹੋ ਜਾਂਦਾ ਹੈ ਜਾਂ ਇੱਕ ਦਿਨ ਅੱਗੇ ਵਧਾਇਆ ਜਾਂਦਾ ਹੈ ਤਾਂ ਲੜਕਿਆਂ ਨੂੰ ਵੀ ਖੇਡਾਂ ਵਤਨ ਪੰਜਾਬ ਵਿਚ ਭਾਗ ਲੈਣਾ ਔਖਾ ਹੋ ਜਾਵੇਗਾ, ਜਿਸ ਕਾਰਨ ਬੇਸਬਾਲ ਅਤੇ ਸਾਫਟਬਾਲ ਖੇਡ ਦੇ ਲੜਕੇ ਅਤੇ ਲੜਕੀਆਂ ਦੇ ਲਗਭਗ 200 ਤੋਂ ਵੱਧ ਖਿਡਾਰੀ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਤੋਂ ਵਾਂਝੇ ਰਹਿ ਸਕਦੇ ਹਨ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹਰ ਪਾਸੇ ਖਿਡਾਰੀਆਂ ਦਾ ਹੀ ਨੁਕਸਾਨ ਹੋ ਰਿਹਾ ਹੈ। ਇਥੋਂ ਇਹ ਜਾਪਦਾ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰਬੰਧਕ ਅਤੇ ਸਿੱਖਿਆ ਵਿਭਾਗ ਦੇ ਪ੍ਰਬੰਧਕ ਦਾ ਕੋਈ ਆਪਸੀ ਤਾਲਮੇਲ ਨਹੀਂ ਹੈ। ਖੇਡ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੋਹਾਂ ਵਿਭਾਗਾਂ ਨੇ ਆਪਸੀ ਤਾਲਮੇਲ ਕਰਕੇ ਸਬੰਧਤ ਖੇਡਾਂ ਦੇ ਕੋਚਾਂ ਨਾਲ ਗੱਲਬਾਤ ਕਰਕੇ ਸ਼ਡਿਊਲ ਬਣਾਇਆ ਹੁੰਦਾ ਤਾਂ ਅੱਜ ਖਿਡਾਰੀਆਂ ਨੂੰ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ।
Ad Position 22
No active advertisement
ਪਿਛਲੀ ਖ਼ਬਰ ਐਚ . ਵੀ . ਐਮ . ਗਲੋਬਲ ਸਕੂਲ ਵਿਖੇ ਦਿਖਾਓ ਤੇ ਦੱਸੋ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਲਾਈਮਲਾਈਟ ਡਾਇਮੰਡਸ ਦਾ ਪੰਜਾਬ ’ ਚ ਵਿਸਥਾਰ
Ad Position 24