ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਸਭਾ (ਰਜਿ) ਨਵੀਂ ਆਬਾਦੀ ਇਸਲਾਮਾਬਾਦ ਪੀਰ ਗੁਰਾਇਆ ਫ਼ਾਜ਼ਿਲਕਾ ਵਲੋਂ ਗੁਰੂ ਰਵਿਦਾਸ ਜੀ ਦਾ 649ਵਾਂ ਪਵਿੱਤਰ ਜਨਮ ਉਤਸਵ ਖੜਕ ਸਿੰਘ ਸਰਪ੍ਰਸਤ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ | ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਸਿਵਲ ਲਾਈਨ ਤੋਂ ਪਹੁੰਚੇ ਹਰਵਿੰਦਰ ਸਿੰਘ ਰਾਗੀ ਤੇ ਉਨ੍ਹਾਂ ਦੇ ਜਥੇ ਨੇ ਕੀਰਤਨ ਅਤੇ ਗੁਰਬਾਣੀ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸ਼ੁੱਭ ਦਿਹਾੜੇ 'ਤੇ ਗੁਰਚਰਨ ਸਿੰਘ ਮੁਸਾਫਿਰ ਰਿਟਾ. ਡਿਪਟੀ ਡੀ. ਈ. ਓ., ਕੌਂਸਲਰ ਪੂਜਾ ਲੂਥਰਾ ਸਚਦੇਵਾ, ਸਮਾਜ ਸੇਵੀ ਰਜਿੰਦਰ ਕੁਮਾਰ ਕਟਾਰੀਆ, ਡਾ. ਰਵਿੰਦਰ ਕੁਮਾਰ ਸ਼ਰਮਾ, ਰਾਜ ਕੁਮਾਰ ਸਾਰਸਰ ਅਤੇ ਕੁਲਵੰਤ ਰਾਏ ਗਾਬਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਨਤਮਸਤਕ ਹੋਏ | ਸਭਾ ਵਲੋਂ ਪ੍ਰਧਾਨ ਭੀਮ ਸੈਨ, ਖੜਕ ਸਿੰਘ, ਗੁਰਚਰਨ ਸਿੰਘ ਮੁਸਾਫਿਰ ਤੇ ਹਰਵਿੰਦਰ ਸਿੰਘ ਰਾਗੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਨਰੇਸ਼ ਕੁਮਾਰ ਸੋਲੀਆ ਨੂੰ ਜਨਰਲ ਸੈਕਟਰੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ | ਸਮਾਗਮ ਨੂੰ ਸਫਲ ਬਣਾਉਣ ਵਿਚ ਡਾ. ਗੁਰਚਰਨ ਸਿੰਘ ਚੇਅਰਮੈਨ, ਫ਼ਕੀਰ ਚੰਦ, ਖੇਮ ਰਾਜ ਸੋਲੀਆ, ਨੌਰੰਗ ਲਾਲ, ਓਮ ਪ੍ਰਕਾਸ਼, ਅਸ਼ਵਨੀ ਕੁਮਾਰ, ਸ਼ੇਰ ਸਿੰਘ, ਹਰਬੰਸ ਲਾਲ ਤੇ ਹੋਰ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਅੰਤ 'ਚ ਓਮ ਪ੍ਰਕਾਸ਼ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |