ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਅਕਾਲੀ ਜਥਾ ਫ਼ਾਜ਼ਿਲਕਾ ਦੇ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਦਾ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਫ਼ਾਜ਼ਿਲਕਾ ਵਿਖੇ ਐਡਵੋਕੇਟ ਸਤਿੰਦਰ ਸਿੰਘ ਸਵੀ ਕਾਠਪਾਲ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਫ਼ਾਜ਼ਿਲਕਾ ਦੇ ਗ੍ਰਹਿ ਵਿਖੇ ਪੁੱਜਣ ਮੌਕੇ ਭਾਰੀ ਗਿਣਤੀ ਅੰਦਰ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਸ. ਮਾਨ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਐਡਵੋਕੇਟ ਸਵੀ ਕਾਠਪਾਲ ਨੇ ਜ਼ਿਲ੍ਹਾ ਪ੍ਰਧਾਨ ਸ. ਮਾਨ ਦਾ ਫ਼ਾਜ਼ਿਲਕਾ ਪੁੱਜਣ 'ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਜੋ ਬੂਟਾ ਮਹਿਰੂਮ ਜੋਰਾ ਸਿੰਘ ਮਾਨ ਸਾਬਕਾ ਸਾਂਸਦ ਵਲੋਂ ਫ਼ਾਜ਼ਿਲਕਾ ਵਿਖੇ ਲਗਾਇਆ ਗਿਆ ਸੀ, ਉਸ ਦੀ ਸ਼ਾਨ ਨੂੰ ਨੀਵਾਂ ਨਹੀਂ ਹੋਣ ਦਿਆਂਗਾ | ਇਸ ਮੌਕੇ ਉਨ੍ਹਾਂ ਪੁੱਜੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ | ਹਲਕਾ ਇੰਚਾਰਜ ਸੰਪੂਰਨ ਸਿੰਘ ਨੇ ਸੰਬੋਧਨ ਕਰਦਿਆਂ ਜਿਥੇ ਸ. ਮਾਨ ਦਾ ਭਰਵਾਂ ਸਵਾਗਤ ਕੀਤਾ ਉਥੇ ਹੀ ਉਨ੍ਹਾਂ ਵਰਕਰਾਂ ਨੂੰ ਆ ਰਹੀਆਂ ਮਿਊਾਸੀਪਲ ਚੋਣਾਂ, ਨਗਰ ਕੌਂਸਲ ਚੋਣਾਂ ਲਈ ਕਮਰਕੱਸ ਲੈਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਨੇ ਕਿਹਾ ਕਿ ਸਮੇਂ ਦੀ ਸਰਕਾਰ ਲੋਕਾਂ ਨੂੰ ਝੂਠੇ ਝਾਂਸੇ ਲਗਾ ਕੇ ਸਤਾ ਵਿਚ ਆਈ ਸੀ | ਇਕ ਵੀ ਵਾਅਦਾ ਇਸ ਸਰਕਾਰ ਨੇ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਜਿੰਨਾ ਵਿਕਾਸ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਸਰਕਾਰ ਸਮੇਂ ਹੋਇਆ ਉਹ ਸਭ ਦੇ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਆਉਂਦੀਆਂ ਮਿਊਾਸੀਪਲ ਚੋਣਾਂ 'ਚ ਵੀ ਤਕੜੇ ਹੋ ਕੇ ਮੁਕਾਬਲਾ ਕਰੀਏ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ 2027 ਦੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਾਈਏ | ਇਸ ਮੌਕੇ ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਵਿਨੋਦ ਸ਼ਰਮਾ, ਯੂਥ ਅਕਾਲੀ ਆਗੂ ਪ੍ਰਗਟ ਸਿੰਘ ਢਿੱਲੋਂ ਆਦਿ ਨੇ ਵੀ ਸੰਬੋਧਨ ਕੀਤਾ ਜਦ ਕਿ ਸਤਨਾਮ ਸਿੰਘ ਢਿੱਪਾਂਵਾਲੀ, ਅਮੋਲਕ ਸਿੰਘ ਲਾਧੂਕਾ, ਹਰਦਿਆਲ ਸਿੰਘ ਕਾਠਪਾਲ, ਤੇਜਵੰਤ ਸਿੰਘ ਟੀਟਾ, ਕੁਲਦੀਪ ਕੁਮਾਰ ਦੀਪ ਕੰਬੋਜ, ਸ਼ਿਵਾਲ ਅਹੂਜਾ, ਪਰਮਜੀਤ ਸਿੰਘ ਵੈਰੜ, ਵਿਰਸਾ ਸਿੰਘ, ਬੱਬੀ ਖੋਸਾ, ਸ਼ੰਮੀ ਕਾਠਪਾਲ, ਵੰਸ਼ ਬਾਘਲਾ, ਸਹਿਜ ਕਾਠਪਾਲ, ਹਰਦੀਪ ਢਾਕਾ, ਸ਼ਮਿੰਦਰ ਸਿੰਘ, ਮਲਕੀਤ ਸਿੰਘ, ਰਾਜ ਕੁਮਾਰ, ਹਰਜੀਤ ਸਿੰਘ ਰਾਮਪੁਰਾ, ਹੈਰੀ ਸੰਧੂ ਸਰਪੰਚ ਰਾਮਪੁਰਾ, ਨਰੇਸ਼ ਸੇਤੀਆ, ਦਵਿੰਦਰ ਸਿੰਘ ਅਹੂਜਾ, ਅਮਰੀਕ ਸਿੰਘ, ਰਾਜਿੰਦਰ ਸਿੰਘ ਸੀਟਾ ਜਲਾਲਾਬਾਦ, ਪਟੇਲ ਘੁਲਾ ਅਬੋਹਰ, ਰਾਜ ਕੁਮਾਰ ਖਟੀਕ, ਵਿਕਰਮ ਸ਼ਰਮਾ, ਅੰਕੁਸ਼ ਅਨੇਜਾ, ਗੁਰਮੇਲ ਕਾਠਪਾਲ, ਐਡਵੋਕੇਟ ਗੌਰਵ ਨਾਗਪਾਲ, ਤੇਜਸ ਕੁਕੜੇਜਾ, ਹਰਭਜਨ ਸਿੰਘ ਪਰੂਥੀ, ਕੰਵਲਦੀਪ ਸਿੰਘ ਯੂ. ਐੱਸ. ਏ., ਅਮਰਜੀਤ ਸਿੰਘ ਗੋਲਡੀ, ਅਮਿੱਤ ਬਾਘਲਾ, ਬਲਬੀਰ ਸਿੰਘ ਝੰਗੜ ਭੈਣੀ, ਦਵਿੰਦਰ ਸਿੰਘ ਆਹਲ ਬੋਦਲਾ, ਜਗਸੀਰ ਸਿੰਘ ਘੁੜਿਆਣਾ, ਜਿੰਮੀ ਕਾਠਪਾਲ, ਵੰਸ਼ ਨਾਗਪਾਲ, ਨਗਿੰਦਰ ਸਿੰਘ ਆਵਾ, ਰਾਜਵਿੰਦਰ ਸਿੰਘ ਨਿਓਲਾ, ਦੀਪਕ ਕਾਲੜਾ, ਗੌਰਵ ਕਾਲੜਾ, ਜਗਜੀਤ ਸਿੰਘ ਡੀ. ਸੀ. ਕੇਰਾ ਖੇੜਾ, ਮਲਕੀਤ ਸਿੰਘ ਚੇਅਰਮੈਨ, ਸੁਖਪਾਲ ਸਿੰਘ ਆਦਿ ਹਾਜ਼ਰ ਸਨ | ਇਸ ਵਰਕਰ ਮੀਟਿੰਗ 'ਚ ਹਾਜ਼ਰ ਸਮੁੱਚੇ ਆਗੂਆਂ ਤੇ ਵਰਕਰਾਂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸੁਪਰੀਮ ਕੋਰਟ ਵਲੋਂ ਮਿਲੀ ਜ਼ਮਾਨਤ ਦਾ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ | ਇਸ ਮੌਕੇ ਐਡਵੋਕੇਟ ਸਵੀ ਕਾਠਪਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਸ. ਮਾਨ, ਜਥੇਦਾਰ ਗਰੇਵਾਲ, ਹੈਰੀ ਸਿੱਧੂ ਸਰਪੰਚ ਦਾ ਵਰਕਰਾਂ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ |