ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਵਲੋਂ ਆਯੂਸ਼ ਕੈਂਪ ਆਯੋਜਿਤ
ਅਜੀਤ ਡੈਸਕ
05-02-2026
ਫ਼ਾਜ਼ਿਲਕਾ, 4 ਫਰਵਰੀ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ.ਰਮਨ ਖੰਨਾ ਅਤੇ ਡਾਇਰੈਕਟਰ ਹੋਮੋਪੈਥਿਕ ਪੰਜਾਬ ਡਾ.ਹਰਿੰਦਰਪਾਲ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਫ਼ਾਜ਼ਿਲਕਾ ਡਾ. ਰਵੀਕਾਂਤ ਮਦਾਨ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ.ਰਾਜੀਵ ਕੁਮਾਰ ਜਿੰਦੀਆਂ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸਾਈ ਧਰਮਸ਼ਾਲਾ ਓਡਾ ਵਾਲੀ ਬਸਤੀ ਫ਼ਾਜ਼ਿਲਕਾ ਵਿਖੇ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ | ਕੈਂਪ ਦੌਰਾਨ ਡਾ.ਵਿਨੋਦ ਵਲੋਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਡਾ.ਅਮਿੱਤ ਏ.ਐਮ.ਓ ਅਤੇ ਡਾ.ਸਤਪਾਲ ਏ.ਐਮ.ਓ ਵਲੋਂ ਅਗਨੀ ਕਰਮਾ ਅਤੇ ਮਰਮ ਚਿਕਿਤਸਾ ਰਾਹੀਂ ਇਲਾਜ ਕੀਤਾ ਗਿਆ ਅਤੇ ਬਵਾਸੀਰ, ਇਸਤਰੀ ਰੋਗ, ਚਰਮ ਰੋਗ, ਉਦਰ ਰੋਗ ਚਿਕਿਤਸਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਅਨੀਤਾ ਰਾਣੀ ਉਪਵੈਦ, ਸ਼ੀਰਤ ਅਤੇ ਭਰਤ ਭੂਸ਼ਨ ਉਪਵੈਦ ਨੇ ਆਯੁਰਵੈਦਿਕ ਦਵਾਈਆਂ ਮੁਫ਼ਤ ਵੱਡੀਆਂ ਗਈਆਂ | ਸੀਮਾ ਰਾਣੀ ਵਲੋਂ ਰਜਿਸਟਰੇਸ਼ਨ ਦੀ ਜ਼ਿੰਮੇਵਾਰੀ ਨਿਭਾਈ ਗਈ | ਇਸ ਕੈਂਪ ਵਿਚ ਹੋਮਿਓਪੈਥੀ ਵਿਭਾਗ ਵਲੋਂ ਡਾ.ਕੁਨਾਲ ਅਤੇ ਡਾ.ਕਲਪਨਾ ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਮੰਦਰ ਸਿੰਘ ਅਤੇ ਸਤਨਾਮ ਡਿਸਪੈਂਸਰ ਨੇ ਦਿੱਤੀਆਂ | ਕੈਂਪ ਵਿਚ ਆਯੁਰਵੈਦਿਕ ਡਾਕਟਰਾਂ ਵਲੋਂ 606 'ਤੇ ਹੋਮਿਓਪੈਥਿਕ ਡਾਕਟਰਾਂ ਵਲੋਂ 472 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਕੈਂਪ ਇੰਚਾਰਜ ਡਾ.ਸਤਪਾਲ ਵਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਤੇ ਮੌਸਮ ਅਨੁਸਾਰ ਸ਼ੁੱਧ ਖਾਣ/ਪਾਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਕੈਂਪ ਵਿਚ ਪ੍ਰੀਤਮ ਅਤੇ ਸੁਨੀਲ ਨੇ ਤਨਦੇਹੀ ਨਾਲ ਡਿਊਟੀ ਨਿਭਾਈ |