16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਗੌਰਮਿੰਟ ਪੈਨਸ਼ਨਰ ਯੂਨੀਅਨ ਅਬੋਹਰ ਦੇ ਮੈਂਬਰ ਸੂਬਾ ਪੱਧਰੀ ਕਾਨਫ਼ਰੰਸ 'ਚ ਕਰਨਗੇ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 05-02-2026
ਅਬੋਹਰ, 4 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਨਹਿਰੂ ਪਾਰਕ ਵਿਚ ਗੌਰਮਿੰਟ ਪੈਨਸ਼ਨਰ ਯੂਨੀਅਨ ਤਹਿਸੀਲ ਅਬੋਹਰ ਦੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਬਾਬਤ ਨਿਖੇਧੀ ਕੀਤੀ ਗਈ ਅਤੇ 8 ਫਰਵਰੀ ਨੂੰ ਮੋਗਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ | ਇਸ ਦੌਰਾਨ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਨੇ ਕਿਹਾ ਕਿ 2025 ਵਿਚ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਕੇਂਦਰ ਅਤੇ ਦੂਜੇ ਸੂਬੇ ਨਾਲੋਂ 5 ਕਿਸ਼ਤਾਂ ਵਿਚੋਂ ਇਕ ਵੀ ਕਿਸ਼ਤ ਨਾ ਦੇਣਾ, ਅਜਿਹਾ ਪੈਨਸ਼ਨਰਾਂ ਦੀ ਜ਼ਿੰਦਗੀ ਵਿਚ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸਾਲ 2025 ਵਿਚ ਲੋਹੜੀ, ਦਸਹਿਰਾ ਅਤੇ ਦੀਵਾਲੀ ਦੇ ਮੌਕੇ 'ਤੇ ਕੋਈ ਵੀ ਕਿਸ਼ਤ ਨਹੀਂ ਦਿੱਤੀ ਜਦ ਕਿ ਦੂਜੇ ਸੂਬਿਆਂ ਨੇ ਦੀਵਾਲੀ ਦੇ ਮੌਕੇ 'ਤੇ ਕੁੱਝ ਨਾ ਕੁੱਝ ਦੇ ਕੇ ਰਾਹਤ ਦਿੱਤੀ | ਜਿਸ ਕਾਰਨ ਪੈਨਸ਼ਨਰਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਿਆ | ਇਸ ਮੌਕੇ ਤਹਿਸੀਲ ਪ੍ਰਧਾਨ ਰੇਸ਼ਮ ਲਾਲ ਰੰਗੀਲਾ, ਚੇਅਰਮੈਨ ਰਮੇਸ਼ ਬਜਾਜ, ਸਤਨਾਮ ਸਿੰਘ ਗਰੋਵਰ ਮੰਡੀਕਰਨ ਬੋਰਡ, ਪਿ੍ਥੀ ਰਾਜ ਗੁੰਮਜਾਲ, ਪ੍ਰਦੀਪ ਕੁਮਾਰ, ਕੁਲਜੀਤ ਸਿੰਘ ਅਹੂਜਾ, ਰਵੀ ਕਾਂਤ ਮੁੱਖ ਨਕਸ਼ਾ ਨਵੀਸ ਨਹਿਰੀ ਵਿਭਾਗ, ਸਤੀਸ਼ ਕੁਮਾਰ ਮੁੱਖ ਨਕਸ਼ਾ ਨਵੀਸ ਨਹਿਰੀ ਵਿਭਾਗ, ਬੂਟਾ ਸਿੰਘ ਕਾਨੂੰਗੋ, ਬਲਬੀਰ ਸਿੰਘ ਆਦਿ ਮੀਟਿੰਗ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਵਿਕਾਸ ਮੰਚ ਨੇ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਦਿੱਤਾ ਰਾਸ਼ਨ ਅਗਲੀ ਖ਼ਬਰ ਰੋਜ਼ਗਾਰ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪ 6 ਨੂੰ
Ad Position 24