21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਕੇਂਦਰੀ ਪੁਲਿਸ ਬਲ 'ਚ ਚੁਣੇ ਜਾਣ ਵਾਲੇ ਗੋਬਿੰਦਗੜ੍ਹ ਦੇ ਨੌਜਵਾਨਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 06-02-2026
ਅਬੋਹਰ, 5 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) ਨੇੜਲੇ ਪਿੰਡ ਗੋਬਿੰਦਗੜ੍ਹ ਵਿਚ ਸਵ.ਰਾਮ ਪਿਆਰੀ ਮੁਫ਼ਤ ਕੋਚਿੰਗ ਸੰਸਥਾ ਦੇ ਪ੍ਰਬੰਧਕ ਅਤੇ ਸਮਾਜ ਸੇਵੀ ਦਲੀਪ ਕੁਮਾਰ ਭਾਂਬੂ ਦੀ ਅਗਵਾਈ ਹੇਠ ਕੇਂਦਰੀ ਪੁਲਿਸ ਬਲ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਚੁਣੇ ਗਏ ਪਿੰਡ ਦੇ ਪੰਜ ਨੌਜਵਾਨ, ਜਿਸ ਵਿਚ ਰਵੀ ਕੁਮਾਰ, ਵਿਕਰਮ ਕੁਮਾਰ, ਸੋਨੂੰ ਕੁਮਾਰ, ਵਿਨੋਦ ਕੁਮਾਰ, ਅੰਮਿ੍ਤਪਾਲ ਅਤੇ ਉਨ੍ਹਾਂ ਦੇ ਕੋਚ ਪਵਨ ਕੁਮਾਰ, ਮਾਰਗ-ਦਰਸ਼ਕ ਅਧਿਆਪਕ ਸੁਰਿੰਦਰ ਕੁਮਾਰ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਦਲੀਪ ਕੁਮਾਰ ਭਾਂਬੂ ਨੇ ਕਿਹਾ ਕਿ ਅੱਜ ਦੇਸ਼ ਸੇਵਾ ਦੇ ਲਈ ਚੁਣੇ ਗਏ ਉਕਤ ਨੌਜਵਾਨਾਂ ਨੂੰ ਸਨਮਾਨਿਤ ਕਰਨਾ ਮੁੱਖ ਉਦੇਸ਼ ਨਹੀਂ ਬਲਕਿ ਆਉਣ ਵਾਲੀ ਪੀੜੀ ਅਤੇ ਮੇਰੇ ਪਿੰਡ ਦੇ ਹੋਰ ਨੌਜਵਾਨ ਬੱਚਿਆਂ ਨੂੰ ਇਨ੍ਹਾਂ ਤੋਂ ਪੇ੍ਰਰਨਾ ਲੈ ਕੇ ਪੜ੍ਹਾਈ ਅਤੇ ਖੇਡਾਂ ਵਿਚ ਹੋਰ ਮਿਹਨਤ ਕਰਕੇ ਆਪਣੇ ਦੇਸ਼, ਸਮਾਜ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰਨਾ ਹੈ | ਇਸ ਮੌਕੇ ਪਿੰਡ ਦੇ ਪਤਵੰਤੇ ਲੋਕਾਂ ਵਿਚ ਸਾਜਣ ਸਹਾਰਨ, ਰਜਨੀਸ਼ ਕੁਮਾਰ, ਦੀਵਾਨ ਕੁਮਾਰ, ਸਾਗਰ ਕੁਮਾਰ, ਜੈ ਰਾਮ ਬੱਬਰ, ਅਜੈ ਭਾਂਬੂ, ਭੀਮ ਸੈਨ ਭਾਂਬੂ, ਵੇਦ ਪ੍ਰਕਾਸ਼, ਸੋਹਣ ਲਾਲ, ਰਾਮ ਕੁਮਾਰ, ਬਨ੍ਹਵਾਰੀ ਲਾਲ, ਰਾਜਪਾਲ, ਜਗਜੀਤ ਸਿੰਘ ਆਦਿ ਸੰਸਥਾ ਦੇ ਬੱਚੇ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀ ਹਾਜ਼ਰ ਸਨ | ਸਮਾਪਤੀ ਤੇ ਮਾਸਟਰ ਸੁਰਿੰਦਰ ਬਿੱਲਾ ਪੱਟੀ ਨੇ ਇਸ ਪ੍ਰੋਗਰਾਮ ਦੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਬੋਹਰ ਵਿਖੇ ਮੰਗਾਂ ਨੂੰ ਲੈ ਕੇ ਵਕੀਲਾਂ ਵਲੋਂ ਤਿੰਨ ਦਿਨਾਂ ਹੜਤਾਲ ਸ਼ੁਰੂ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੰਜਾਬ ਲਈ ਬਜਟ ਵਿਚ ਵਾਧਾ, ਭਾਰਤੀ ਜਨਤਾ ਪਾਰਟੀ ਨੇ ਕੀਤਾ ਸਵਾਗਤ
Ad Position 24