22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਰੋਂ੍ਹ ਦੀ ਫ਼ਸਲ ਦੇ ਮੌਜੂਦਾ ਪੜਾਅ ਤੇ ਪੇਸਟ ਨਿਰੀਖਣ ਕੀਤਾ

Ad Position 21
No active advertisement
ਅਜੀਤ ਡੈਸਕ 06-02-2026
ਫ਼ਾਜ਼ਿਲਕਾ, 5 ਫਰਵਰੀ (ਦਵਿੰਦਰ ਪਾਲ ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਫ਼ਾਜ਼ਿਲਕਾ ਦੇ ਪਿੰਡ ਬੇਰੀ ਵਾਲਾ ਵਿਖੇ ਸਰੋਂ੍ਹ ਦੀ ਫ਼ਸਲ ਦੇ ਮੌਜੂਦਾ ਪੜਾਅ ਦੌਰਾਨ ਪੇਸਟ ਨਿਰੀਖਣ ਕੀਤਾ ਗਿਆ | ਇਹ ਗਤੀਵਿਧੀ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਸ਼੍ਰੀਮਤੀ ਹਰਪ੍ਰੀਤਪਾਲ ਕੌਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਦੀ ਦੇਖ-ਰੇਖ ਹੇਠ ਏ.ਐੱਸ.ਆਈ ਸੁਖਦੀਪ ਸਿੰਘ ਵੱਲੋਂ ਕੀਤੀ ਗਈ | ਜਾਂਚ ਦੌਰਾਨ ਖੇਤਾਂ ਵਿਚ ਸਰੋਂ੍ਹ ਦੀ ਫ਼ਸਲ ਦੀ ਸਿਹਤ, ਕੀੜਿਆਂ ਦੀ ਮੌਜੂਦਗੀ ਅਤੇ ਸੰਭਾਵਿਤ ਨੁਕਸਾਨ ਦਾ ਜਾਇਜ਼ਾ ਲਿਆ ਗਿਆ | ਕਿਸਾਨਾਂ ਨੂੰ ਚੇਪੇ, ਸੁੰਡੀਆਂ ਆਦਿ ਕੀੜਿਆਂ ਦੇ ਲੱਛਣਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਸਮੇਂ ਸਿਰ ਜਾਂਚ ਕਰਨ ਨਾਲ ਕੀਟ ਪ੍ਰਬੰਧਨ ਆਸਾਨ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਫ਼ੇਦ ਰਸਟ ਦੇ ਕੰਟਰੋਲ ਲਈ ਮੈਟਾਲੈਕਸਿਲ ਪਲਸ ਮੈਨਕੋਜ਼ੈਬ 2.5 ਗਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ੈਬ 75 ਡਬਲਯੂ.ਪੀ 2.5 ਗਰਾਮ ਪ੍ਰਤੀ ਲੀਟਰ ਪਾਣੀ ਛਿੜਕਾਅ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਚੇਪੇ ਦੇ ਨਿਯੰਤਰਨ ਲਈ ਇਮੀਡਾਕਲੋਪਿ੍ਡ 17.8 ਐੱਸ.ਐਲ 0.3 ਮਿਲੀਲਿਟਰ ਪ੍ਰਤੀ ਲੀਟਰ ਪਾਣੀ ਜਾਂ ਥਾਇਮੈਥੋਕਸਾਮ 25 ਡਬਲਯੂ.ਜੀ 0.25 ਗਰਾਮ ਪ੍ਰਤੀ ਲੀਟਰ ਪਾਣੀ ਦੀ ਸਿਫ਼ਾਰਸ਼ ਕੀਤੀ | ਇਸ ਉਪਰੰਤ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀ ਫ਼ਸਲ ਦੀ ਨਿਯਮਤ ਜਾਂਚ ਕਰਦੇ ਰਹਿਣ ਅਤੇ ਕੀੜਿਆਂ ਦੀ ਵੱਧ ਗਿਣਤੀ ਦੇ ਮਾਮਲੇ ਵਿਚ ਤੁਰੰਤ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰਨ | ਲੋੜ ਪੈਣ 'ਤੇ ਸਿਫ਼ਾਰਸ਼ੀ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨ ਅਤੇ ਬਿਨਾਂ ਸਲਾਹ ਦਵਾਈਆਂ ਦਾ ਛਿੜਕਾਅ ਨਾ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨੇ 2 ਧਿਰਾਂ ਵਿਚਾਲੇ 8 ਸਾਲਾਂ ਤੋਂ ਚੱਲ ਰਿਹਾ ਵਿਵਾਦ ਆਪਸੀ ਸਹਿਮਤੀ ਨਾਲ ਸੁਲਝਾਇਆ ਅਗਲੀ ਖ਼ਬਰ ਇੰਟਰਨੈਸ਼ਨਲ ਭਾਈ ਮਰਦਾਨਾ ਸੁਸਾਇਟੀ ਵਲੋਂ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦਾ ਵਿਸ਼ੇਸ਼ ਸਨਮਾਨ
Ad Position 24