20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜ਼ਿਲ੍ਹਾ ਕਾਂਗਰਸ ਕਮੇਟੀ ਫ਼ਾਜ਼ਿਲਕਾ ਨੇ ਮੋਦੀ ਸਰਕਾਰ ਦੀ ਅਮਰੀਕਾ ਟਰੇਡ ਡੀਲ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਭਾਰਤ ਅਮਰੀਕਾ ਵਪਾਰਕ ਸੰਧੀ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਾਂਗਰਸੀ ਆਗੂ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਡਾ. ਰਿਣਵਾ, ਜੋਸਨ, ਕੌਸ਼ਲ ਬੂਕ, ਸਮਰਬੀਰ, ਕੰਬੋਜ ਤੇ ਹੋਰ ਡੀ. ਸੀ. ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੂੰ ਮੰਗ-ਪੱਤਰ ਸੌਂਪਦੇ ਹੋਏ | ਅਜੀਤ ਤਸਵੀਰਾਂ <br/> ਫ਼ਾਜ਼ਿਲਕਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਤੇ ਵਰਕਰ ਭਾਰਤ ਅਮਰੀਕਾ ਵਪਾਰਕ ਸੰਧੀ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ | <br/> 21-02-2026
ਫ਼ਾਜ਼ਿਲਕਾ, 20 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਾਜ਼ਿਲਕਾ ਦੇ ਪ੍ਰਧਾਨ ਹਰਪ੍ਰੀਤ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਰਾਜਪਾਲ ਪੰਜਾਬ ਨੂੰ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੀ ਵਪਾਰਕ ਸੰਧੀ ਦੇ ਵਿਰੋਧ 'ਚ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ | ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੇ ਸੂਬੇ ਦੀ ਮੌਜੂਦਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਦੀ ਮੰਗ ਕੀਤੀ | ਇਸ ਮੌਕੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਸਾਬਕਾ ਮੰਤਰੀ ਹੰਸਰਾਜ ਜੋਸਨ, ਸਾਬਕਾ ਜ਼ਿਲ੍ਹਾ ਕੌਸ਼ਲ ਬੂਕ, ਸਮਰਬੀਰ ਸਿੰਘ ਸਿੱਧੂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲਾ ਲੈਂਦਿਆਂ ਅਮਰੀਕਾ ਸਰਕਾਰ ਅੱਗੇ ਆਪਣੇ ਗੋਡੇ ਟੇਕ ਦਿੱਤੇ ਹਨ | ਉਨ੍ਹਾਂ ਕਿਹਾ ਕਿ ਸੰਸਾਰ ਦੇ ਕਈ ਦੇਸ਼ਾਂ 'ਚ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਦੇਸ਼ਾਂ ਵਿਚ ਫ਼ਸਲਾਂ ਸਸਤੇ ਮੁੱਲ 'ਤੇ ਵਿਕਦੀਆਂ ਹਨ | ਉਨ੍ਹਾਂ ਕਿਹਾ ਕਿ ਜੇ ਉਹ ਹੀ ਫ਼ਸਲਾਂ ਭਾਰਤ ਆਉਣਗੀਆਂ ਤਾਂ ਪੰਜਾਬ ਦਾ ਕਿਸਾਨ ਆਰਥਿਕ ਪੱਖੋਂ ਕੰਗਾਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਪਹਿਲਾਂ ਹੀ ਕੁਰਾਹੇ 'ਤੇ ਪਿਆ ਹੋਇਆ ਹੈ | ਸਰਹੱਦੋਂ ਪਾਰੋਂ ਨਸ਼ਾ ਆਉਣਾ ਨਹੀਂ ਰੁਕ ਰਿਹਾ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਸਾਨ ਹਿਤੈਸ਼ੀ ਕਹਾਉਂਦੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨੇ ਸਤਾ ਦੇ ਲਾਲਚ ਵਿਚ ਆ ਕੇ ਕੇਂਦਰ ਸਰਕਾਰ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਨੇ ਸੰਘਰਸ਼ ਕੀਤਾ | ਜਦ ਪੰਜਾਬ ਦੇ ਅੰਦਰ ਕਿਸਾਨੀ ਅਕਾਲੀ ਆਗੂਆਂ ਨੂੰ ਘੇਰਨ ਲੱਗੀ ਤਾਂ ਅਸਤੀਫ਼ੇ ਦਾ ਨਾਟਕ ਕਰਕੇ ਬਾਦਲ ਪਰਿਵਾਰ ਕਿਸਾਨਾਂ ਦੀ ਹਮਦਰਦੀ ਲੈਣਾ ਚਾਹੁੰਦਾ ਸੀ | ਉਨ੍ਹਾਂ ਕਿਹਾ ਕਿ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਰੀਕਾ ਸੰਧੀ 'ਤੇ ਆਪਣੀਆਂ ਰੈਲੀਆਂ 'ਚ ਇਕ ਵੀ ਸ਼ਬਦ ਨਾਲ ਵਿਰੋਧਤਾ ਨਹੀਂ ਕੀਤੀ, ਜਿਸ ਦਾ ਮਤਲਬ ਕਿਸਾਨਾਂ ਦੇ ਹਿਤ ਵੇਚ ਕੇ ਭਾਜਪਾ ਨੂੰ ਖ਼ੁਸ਼ ਕਰਨਾ ਹੈ | ਆਗੂਆਂ ਨੇ ਐਲਾਨ ਕੀਤਾ ਕਿ 28 ਫਰਵਰੀ ਨੂੰ ਰਾਹੁਲ ਗਾਂਧੀ ਬਰਨਾਲਾ ਆ ਰਹੇ ਹਨ, ਜਿਥੇ ਇਸ ਅੰਦੋਲਨ ਨੂੰ ਹੋਰ ਵੀ ਵੱਡੇ ਪੱਧਰ 'ਤੇ ਲਿਜਾਇਆ ਜਾਵੇਗਾ | ਇਸ ਮੌਕੇ ਰਾਜ ਬਖ਼ਸ਼ ਕੰਬੋਜ, ਬੀਬੀ ਰਾਜਿੰਦਰ ਕੌਰ ਬੱਲੂਆਣਾ, ਸੁਰਿੰਦਰ ਕੁਮਾਰ ਸਲੂਜਾ ਅਬੋਹਰ, ਰੂਬੀ ਗਿੱਲ, ਸੁਭਾਸ਼ ਬਾਘਲਾ, ਬੰਟੀ ਵਾਟਸ, ਸ਼ਿੰਦਰ ਮਹਾਲਮ, ਸੁਰਿੰਦਰ ਕੰਬੋਜ, ਮਦਨ ਲਾਲ ਵਡੇਰਾ, ਕਰਨੈਲ ਸਿੰਘ ਸੈਕਟਰੀ, ਹਰਬੰਸ ਸਿੰਘ ਮੋਜ਼ਮ, ਅਸ਼ੋਕ ਸੋਨੀ, ਲੇਖਰਾਜ ਕੰਬੋਜ, ਪਰਮਜੀਤ ਮਹੰਤ, ਅਸ਼ੋਕ ਵਾਟਸ, ਪ੍ਰਦੀਪ ਬਿੱਟੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਪਿੰਡਾਂ 'ਚ ਲੱਗੇ ਹੋਏ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੈਂਪ ਦਾ 'ਆਪ' ਬਲਾਕ ਪ੍ਰਧਾਨ ਹੈਪੀ ਸੰਧੂ ਨੇ ਲਿਆ ਜਾਇਜ਼ਾ <br...
Ad Position 24