10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਭਾਈ ਢੱਡਰੀਆਂ ਵਾਲਿਆਂ ਦੇ ਮਲੋਟ ਦੀਵਾਨ ਲਈ ਅਬੋਹਰ ਤੋਂ ਸੰਗਤਾਂ ਹੋਈਆਂ ਰਵਾਨਾ <br/>

Ad Position 21
No active advertisement
ਅਜੀਤ ਡੈਸਕ 25-02-2026
ਅਬੋਹਰ, 24 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀ ਲੜੀ ਤਹਿਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਸੂਬਿਆਂ 'ਚ ਵੀ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ | ਇਸ ਲੜੀ ਤਹਿਤ ਮਲੋਟ ਵਿਖੇ ਵੀ ਤਿੰਨ ਦਿਨਾਂ ਧਾਰਮਿਕ ਦੀਵਾਨ ਦੀ ਸ਼ੁਰੂਆਤ ਹੋਈ | ਜਿਸ ਤਹਿਤ ਅਬੋਹਰ ਤੋਂ ਵੀ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਧਾਰਮਿਕ ਸੇਵਾਵਾਂ ਦੇ ਲਈ ਮਲੋਟ ਰਵਾਨਾ ਹੋਏ | ਜਿਸ ਤਹਿਤ ਭਾਈ ਘਨੱਈਆ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪੰਮਾ ਤੇ ਬਲਵਿੰਦਰ ਸਿੰਘ ਬਿੰਦਰ ਦੀ ਅਗਵਾਈ ਹੇਠ ਸੰਗਤਾਂ ਤਿੰਨ ਦਿਨਾਂ ਦੀਵਾਨ ਦੇ ਲਈ ਪੰਡਾਲ ਸੇਵਾ ਲਈ ਰਵਾਨਾ ਹੋਈਆ | ਇਸ ਤੋਂ ਇਲਾਵਾ ਗੁਰਦੁਆਰਾ ਬਾਬਾ ਦੀਪ ਸਿੰਘ ਗੋਬਿੰਦਗੜ੍ਹ ਰੋਡ ਤੋਂ ਵਿਨੈ ਪ੍ਰਤਾਪ ਸਿੰਘ ਖ਼ਾਲਸਾ ਤੇ ਬਾਬਾ ਗੁਰਦਾਸ ਸਿੰਘ ਵੀ ਸੰਗਤਾਂ ਦੇ ਨਾਲ ਮਲੋਟ ਦੀਵਾਨ ਲਈ ਪੁੱਜੇ | ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕੁਲਬੀਰ ਸਿੰਘ ਅਜੀਮਗੜ੍ਹ, ਸ਼ਿਵਰਾਜ ਸਿੰਘ, ਬਲਬੀਰ ਸਿੰਘ, ਚੰਨਪ੍ਰੀਤ ਸਿੰਘ ਖ਼ਾਲਸਾ, ਜਗਜੀਤ ਸਿੰਘ ਜੱਗਾ, ਜਸ਼ਨਪ੍ਰੀਤ ਸਿੰਘ, ਬੀਬੀ ਅਮਰਜੀਤ ਕੌਰ, ਅੰਮਿ੍ਤ ਕੌਰ, ਜਪਜੀਤ ਕੌਰ ਆਦਿ ਨੇ ਮਲੋਟ ਦੀਵਾਨ ਵਿਚ ਸ਼ਮੂਲੀਅਤ ਕਰਦੇ ਹੋਏ ਹਾਜ਼ਰੀ ਭਰੀ ਤੇ ਪ੍ਰਬੰਧਕਾਂ ਨੂੰ ਸੰਸਥਾ ਵਲ਼ੋਂ ਸਮਾਗਮ ਲਈ 21 ਹਜ਼ਾਰ ਦਾ ਸਹਿਯੋਗ ਵੀ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਆਤਮ ਵੱਲਭ ਸਕੂਲ 'ਚ ਅਧਿਆਪਕ-ਮਾਪੇ ਗੋਸ਼ਟੀ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਦੀਪਕ ਕੁਮਾਰ ਨੇ ਐਨ.ਐੱਸ.ਐੱਸ. ਦੇ ਰਾਸ਼ਟਰੀ ਏਕਤਾ ਕੈਂਪ ਬੱਦੀ ਵਿਖੇ ਕੀਤੀ ਸ਼ਮੂਲੀਅਤ...
Ad Position 24