16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਫ਼ਾਜ਼ਿਲਕਾ 'ਚ ਘਰ ਦੇ ਬਾਹਰੋਂ ਪਾਣੀ ਵਾਲੀ ਮੋਟਰ ਚੋਰੀ <br/>

Ad Position 21
No active advertisement
ਅਜੀਤ ਡੈਸਕ 26-02-2026
ਫ਼ਾਜ਼ਿਲਕਾ, 25 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਤੇਲੀਆਂ ਵਾਲੀ ਗਲੀ ਵਿਚ ਘਰ ਦੇ ਬਾਹਰੋਂ ਪਾਣੀ ਵਾਲੀ ਮੋਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸ ਦੇਈਏ ਕਿ ਚੋਰੀ ਦੀ ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਮੁਲਜ਼ਮ ਮੋਟਰ ਚੋਰੀ ਕਰਕੇ ਭੱਜਦਾ ਦਿਖਾਈ ਦੇ ਰਿਹਾ ਹੈ ਪਰ ਮੁਲਜ਼ਮ ਦਾ ਚਿਹਰਾ ਉਸ ਵੇਲੇ ਕੈਮਰੇ ਵਿਚ ਕੈਦ ਹੋ ਗਿਆ ਜਦੋਂ ਭੱਜਦੇ ਸਮੇਂ ਉਸ ਦੇ ਪੈਰਾਂ ਵਿਚੋਂ ਚੱਪਲਾਂ ਉਤਰ ਗਈਆਂ | ਇਸ ਦੌਰਾਨ ਜਦੋਂ ਉਹ ਚੱਪਲਾਂ ਵਾਪਸ ਚੁੱਕਣ ਆਇਆ ਤਾਂ ਸਾਹਮਣੇ ਲੱਗੇ ਸੀ.ਸੀ.ਟੀਵੀ ਵਿਚ ਉਸ ਦਾ ਚਿਹਰਾ ਸਾਫ਼ ਨਜ਼ਰ ਆ ਗਿਆ | ਫ਼ਿਲਹਾਲ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਦੀ ਤੇਲੀਆਂ ਵਾਲੀ ਗਲੀ ਵਿਚ ਰਾਤ ਦੇ ਸਮੇਂ ਇਕ ਨੌਜਵਾਨ ਗਲੀ ਵਿਚ ਦਾਖਲ ਹੋਇਆ ਅਤੇ ਇਕ ਘਰ ਦੇ ਬਾਹਰ ਲੱਗੀ ਪਾਣੀ ਵਾਲੀ ਮੋਟਰ ਚੋਰੀ ਕਰਕੇ ਲੈ ਗਿਆ | ਮੋਟਰ ਚੋਰੀ ਕਰਨ ਤੋਂ ਬਾਅਦ ਜਦੋਂ ਉਸ ਨੇ ਤੇਜ਼ ਰਫ਼ਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪੈਰਾਂ ਵਿਚੋਂ ਚੱਪਲਾਂ ਉਤਰ ਗਈਆਂ | ਜਦੋਂ ਮੁਲਜ਼ਮ ਆਪਣੀਆਂ ਚੱਪਲਾਂ ਲੈਣ ਵਾਪਸ ਆਇਆ ਤਾਂ ਉਸ ਦਾ ਚਿਹਰਾ ਕੈਮਰੇ ਵਿਚ ਕੈਦ ਹੋ ਗਿਆ | ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿਚ ਕੈਦ ਹੋ ਗਈ ਹੈ | ਦੂਜੇ ਪਾਸੇ ਸਿਟੀ ਥਾਣੇ ਦੇ ਪੁਲਿਸ ਅਧਿਕਾਰੀ ਐੱਸ.ਐੱਚ.ਓ.ਸਚਿਨ ਕੰਬੋਜ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ, ਪਰ ਸ਼ਿਕਾਇਤ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਜੀਦਾ 'ਚ ਕਿਸਾਨਾਂ-ਮਜ਼ਦੂਰਾਂ 'ਤੇ ਹੋਏ ਪੁਲਿਸ ਤਸ਼ੱਦਦ ਦੀ ਬੀ.ਕੇ.ਯੂ. ਏਕਤਾ ਮਝੈਲ ਵਲੋਂ ਨਿਖੇਧੀ <br/> ਅਗਲੀ ਖ਼ਬਰ ਡੀ.ਐੱਸ.ਆਰ. ਅਤੇ ਬੀ.ਟੀ. ਕਾਟਨ ਸੀਡ ਦੀ ਸਬਸਿਡੀ ਲਈ ਕਿਸਾਨਾਂ ਨੂੰ ਇਕ ਹੋਰ ਮੌਕਾ <br/>
Ad Position 24