16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

4 ਮਾਰਚ ਨੂੰ ਜਲਾਲਾਬਾਦ 'ਚ ਲੋਕ ਕਰ ਸਕਣਗੇ ਸੋਮਨਾਥ ਜੋਤਿਰਲਿੰਗ ਦੇ ਦਰਸ਼ਨ <br/>

Ad Position 21
No active advertisement
ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੈਂਬਰ | ਅਜੀਤ ਤਸਵੀਰ <br/> 26-02-2026
ਜਲਾਲਾਬਾਦ, 25 ਫਰਵਰੀ (ਕਰਨ ਚੁਚਰਾ)-ਜਲਾਲਾਬਾਦ ਸ਼ਹਿਰ ਲਈ ਇਹ ਬਹੁਤ ਹੀ ਖ਼ੁਸ਼ੀ ਅਤੇ ਸ਼ਰਧਾ ਦਾ ਵਿਸ਼ਾ ਹੈ ਕਿ ਸੋਮਨਾਥ ਜੋਤਿਰਲਿੰਗ ਦੇ ਅਵਸ਼ੇਸ਼ 4 ਮਾਰਚ ਨੂੰ ਜਲਾਲਾਬਾਦ ਪਹੁੰਚ ਰਹੇ ਹਨ | ਇਹ ਦਿਵਿਆ ਮੌਕਾ ਭਗਤਾਂ ਨੂੰ ਭਗਵਾਨ ਸ਼ਿਵ ਦੀ ਕਿਰਪਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਨਹਿਰਾ ਅਵਸਰ ਪ੍ਰਦਾਨ ਕਰੇਗਾ | ਸੋਮਨਾਥ ਜੋਤਿਰਲਿੰਗ ਬਾਰਾਂ ਜੋਤਿਰਲਿੰਗਾਂ ਵਿਚ ਪਹਿਲਾ ਅਤੇ ਸਭ ਤੋਂ ਪ੍ਰਾਚੀਨ ਮੰਨਿਆ ਜਾਂਦਾ ਹੈ | ਸ਼ਾਸਤਰਾਂ ਵਿਚ ਵਰਣਨ ਹੈ ਕਿ ਇਹ ਸਥਾਨ ਭਗਵਾਨ ਸ਼ਿਵ ਦੇ ਅਨੰਤ ਪ੍ਰਕਾਸ਼ ਸਰੂਪ ਦਾ ਪ੍ਰਤੀਕ ਹੈ | ਇਤਿਹਾਸ ਵਿਚ ਇਹ ਮੰਦਰ ਆਸਥਾ, ਸ਼ਰਧਾ ਅਤੇ ਸਨਾਤਨ ਸੰਸਕਿ੍ਤੀ ਦੀ ਅਟੁੱਟ ਸ਼ਕਤੀ ਦਾ ਪ੍ਰਤੀਕ ਰਿਹਾ ਹੈ | 11ਵੀਂ ਸਦੀ ਵਿਚ ਇਸ ਮੰਦਰ 'ਤੇ ਮਹਿਮੂਦ ਗ਼ਜ਼ਨੀ ਵਲੋਂ ਹਮਲਾ ਕੀਤਾ ਗਿਆ ਸੀ, ਪਰ ਕਈ ਵਾਰ ਵਿਨਾਸ਼ ਹੋਣ ਦੇ ਬਾਵਜੂਦ ਇਹ ਮੁੜ ਸਥਾਪਿਤ ਕੀਤਾ ਗਿਆ | ਇਸ ਤਰ੍ਹਾਂ ਸੋਮਨਾਥ ਜੋਤਿਰਲਿੰਗ ਭਾਰਤ ਦੀ ਅਧਿਆਤਮਿਕ ਦਿ੍ੜ੍ਹਤਾ, ਪੁਨਰਜਾਗਰਣ ਅਤੇ ਅਟੁੱਟ ਸ਼ਰਧਾ ਦਾ ਜੀਵੰਤ ਪ੍ਰਤੀਕ ਹੈ | ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਪਰੰਪਰਾਗਤ ਵਿਧੀ ਅਨੁਸਾਰ ਇਕ ਅਗਨੀਹੋਤਰੀ ਬ੍ਰਾਹਮਣ ਪਰਿਵਾਰ ਵਲੋਂ ਲਗਭਗ ਹਜ਼ਾਰ ਸਾਲ ਤੱਕ ਸੰਭਾਲ ਕੇ ਰੱਖਿਆ ਗਿਆ ਅਤੇ 14 ਜਨਵਰੀ 2024 ਨੂੰ ਪੂਜਨੀਕ ਗੁਰਦੇਵ ਸ਼੍ਰੀ ਰਵੀ ਸ਼ੰਕਰ ਨੂੰ ਸਮਰਪਿਤ ਕੀਤਾ ਗਿਆ | ਅੰਤਿਮ ਪ੍ਰਾਣ-ਪ੍ਰਤਿਸ਼ਠਾ ਤੋਂ ਪਹਿਲਾਂ ਇਨ੍ਹਾਂ ਪਾਵਨ ਅਵਸ਼ੇਸ਼ਾਂ ਦੀ ਅਖਿਲ ਭਾਰਤੀ ਯਾਤਰਾ ਕਰਵਾਈ ਜਾ ਰਹੀ ਹੈ, ਤਾਂ ਜੋ ਦੇਸ਼ ਦੇ ਹਰ ਰਾਜ ਵਿਚ ਸ਼ਰਧਾਲੂ ਦਰਸ਼ਨ ਕਰ ਸਕਣ ਅਤੇ ਅਧਿਆਤਮਿਕ ਊਰਜਾ ਦਾ ਅਨੁਭਵ ਕਰ ਸਕਣ | ਇਹ ਯਾਤਰਾ ਸ਼ਰਧਾ, ਏਕਤਾ ਅਤੇ ਸੰਸਕਿ੍ਤਿਕ ਚੇਤਨਾ ਨੂੰ ਮਜ਼ਬੂਤ ਕਰਨ ਦਾ ਸਾਧਨ ਬਣ ਰਹੀ ਹੈ | ਇਨ੍ਹਾਂ ਪਾਵਨ ਅਵਸ਼ੇਸ਼ਾਂ ਦੇ ਦਰਸ਼ਨ ਬਾਗ਼ ਕਾਲੋਨੀ ਪਾਰਕ ਵਿਚ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਉਪਲਬਧ ਰਹਿਣਗੇ | ਇਸ ਦੌਰਾਨ ਭਗਤ ਸ਼ਾਂਤੀ ਅਤੇ ਸ਼ਰਧਾ ਨਾਲ ਦਰਸ਼ਨ ਕਰ ਸਕਣਗੇ | ਸੰਸਥਾ ਦੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਦੁਲਭ ਅਧਿਆਤਮਿਕ ਮੌਕੇ ਦਾ ਲਾਭ ਉਠਾਉਣ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ਵਿਖੇ ਕਰਵਾਏ ਬਲਾਕ ਪੱਧਰੀ ਖੇਡ ਮੁਕਾਬਲੇ <br/> ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਬਣਨ ਤੇ ਹਰ ਬਾਸ਼ਿੰਦਾ ਹੋਇਆ ਭੈਭੀਤ <br/>
Ad Position 24