16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੇਵਾ ਮੁਕਤ ਅਧਿਆਪਕ ਗੁਰਨਾਥ ਸਿੰਘ ਨੇ ਬਜ਼ੁਰਗ ਖੇਡਾਂ 'ਚ ਜਿੱਤੇ ਦੋ ਸੋਨ ਤਗਮੇ <br/>

Ad Position 21
No active advertisement
ਅਜੀਤ ਡੈਸਕ 26-02-2026
ਜਲਾਲਾਬਾਦ, 25 ਫਰਵਰੀ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਤੋਂ ਬਜ਼ੁਰਗ ਅਥਲੀਟ ਸੇਵਾਮੁਕਤ ਅਧਿਆਪਕ ਗੁਰਨਾਥ ਸਿੰਘ ਲਗਾਤਾਰ ਵੱਖ-ਵੱਖ ਮੁਕਾਬਲਿਆਂ 'ਚ ਤਗਮੇ ਜਿੱਤੇ ਕੇ ਜਲਾਲਾਬਾਦ ਦੇ ਨੌਜਵਾਨਾਂ ਤੇ ਵਾਸੀਆਂ ਲਈ ਮਾਰਗ ਦਰਸ਼ਕ ਬਣੇ ਹੋਏ ਹਨ | ਉਨ੍ਹਾਂ ਵਲੋਂ ਲਗਾਤਾਰ ਜਿੱਤੇ ਜਾ ਰਹੇ ਤਗਮੇ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰ ਰਹੇ ਹਨ | ਉਮਰ ਦੇ 75 ਸਾਲ ਪੜਾਅ ਪਾਰ ਕਰਨ ਦੇ ਬਾਵਜੂਦ ਵੀ ਖੇਡ ਦੇ ਮੈਦਾਨ 'ਚ ਹਰ ਰੋਜ਼ ਉਨ੍ਹਾਂ ਦੀ ਹਾਜ਼ਰੀ ਨੌਜਵਾਨਾਂ, ਬੱਚਿਆਂ ਦੇ ਨਾਲ-ਨਾਲ ਹਰ ਉਮਰ ਵਰਗ ਦੇ ਲੋਕਾਂ ਲਈ ਇਕ ਉਦਾਹਰਨ ਬਣੀ ਹੋਈ ਹੈ | ਹੁਣ ਫਿਰ ਉਨ੍ਹਾਂ ਨੇ ਪੰਜਾਬ ਦੇ ਸ਼ਹਿਰ ਗੰਗਸਰ ਜੈਤੋ ਵਿਖੇ ਕਰਵਾਈਆਂ ਗਈਆਂ ਬਜ਼ੁਰਗ ਖੇਡਾਂ 'ਚ ਹਿੱਸਾ ਲੈ ਕੇ ਦੋ ਤਗਮੇ ਮੈਡਲ ਜਿੱਤੇ ਹਨ | ਜਾਣਕਾਰੀ ਦਿੰਦੇ ਹੋਏ ਸੇਵਾ-ਮੁਕਤ ਅਧਿਆਪਕ ਗੁਰਨਾਥ ਸਿੰਘ ਨੇ ਦੱਸਿਆ ਕਿ ਨਿਊ ਗੰਗਸਰ ਸਪੋਰਟਸ ਕਲੱਬ ਗੰਗਸਰ ਜੈਤੋ ਵਲੋਂ ਕਰਵਾਈ ਚੌਥੀ ਪੰਜਾਬ ਬਜ਼ੁਰਗ ਅਥਲੈਟਿਕਸ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ 75 ਸਾਲ ਤੋਂ ਉੱਪਰ ਦੇ ਵਰਗ ਗੁੱਟ 'ਚ ਹਿੱਸਾ ਲਿਆ ਸੀ ਅਤੇ ਡਿਸਕਸ ਥੋ੍ਰਅ ਤੇ ਹੈਮਰ ਥੋ੍ਰਅ 'ਚ ਸੋਨ ਤਗਮਾ ਜਿੱਤਿਆ ਹੈ | ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਹਲਕਾ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਨੂੰ ਦੋਸਤਾਂ, ਮਿੱਤਰਾਂ, ਸਨੇਹੀਆਂ ਤੇ ਰਿਸ਼ਤੇਦਾਰਾਂ ਵਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਫ਼ਾਜ਼ਿਲਕਾ 'ਚ ਚਮੜੀ ਦੇ ਰੋਗਾਂ ਦੇ ਮਾਹਿਰ ਦੀ ਕਮੀ ਹੋਈ ਦੂਰ, ਡਾ. ਸੌਰਭ ਨਾਰੰਗ ਹਫ਼ਤੇ 'ਚ ਦੋ ਦਿਨ ਦੇ... ਅਗਲੀ ਖ਼ਬਰ ਸੁਖਪਾਲ ਸਿੰਘ ਖਹਿਰਾ ਦਾ ਘਰ ਤੋੜਨਾ ਸਰਕਾਰ ਦੇ ਬੌਖਲਾਹਟ ਦੀ ਨਿਸ਼ਾਨੀ-ਗਿੱਲ
Ad Position 24