ਮੰਡੀ ਅਰਨੀਵਾਲਾ, 25 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਬਾਬਾ ਨੂਰ ਸ਼ਾਹ ਅਲੀ ਦੀ ਯਾਦ 'ਚ ਪਿੰਡ ਟਾਹਲੀਵਾਲਾ ਜੱਟਾ ਵਿਖੇ ਕਰਵਾਏ 43ਵੇਂ ਫੁੱਟਬਾਲ ਕੱਪ 'ਚ 32 ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੈਚ 'ਚ ਪਿੰਡ ਮੋਹਲ਼ਾ ਦੀ ਟੀਮ ਨੇ ਪਿੰਡ ਤਮਕੋਟ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ | ਪਹਿਲੇ ਸਥਾਨ 'ਤੇ ਰਹੀ ਟੀਮ ਨੇ 41000 ਨਕਦ ਤੇ ਟਰਾਫ਼ੀ, ਦੂਜੇ ਸਥਾਨ 'ਤੇ ਰਹੀ ਟੀਮ ਨੂੰ 21000 ਨਕਦ ਤੇ ਟਰਾਫ਼ੀ ਦਿੱਤੀ ਗਈ | ਇਸ ਕੱਪ 'ਚ ਭੁਲੇਰੀਆ ਦੀ ਟੀਮ ਨੇ ਤੀਜਾ ਤੇ ਰੁਪਾਣਾ ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕੀਤਾ | ਅਖੀਰਲੇ ਦਿਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਕੀਤੀ ਜਾਣੀ ਸੀ ਪਰ ਉਹ ਇਥੇ ਨਾ ਹੋਣ ਕਰਕੇ ਉਨ੍ਹਾਂ ਦੀ ਜਗ੍ਹਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਜ਼ੈਲ ਇੰਚਾਰਜ ਹੈਪੀ ਸੰਧੂ ਜੌੜਕੀ, ਗੁਰਵੀਰ ਸਿੰਘ ਗੋਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬੱਬੀ ਵਾਦਰ, ਰਾਜਾ ਰਾਮ ਅਤੇ ਹੋਰ ਸੀਨੀਅਰ ਆਮ ਆਦਮੀ ਪਾਰਟੀ ਆਗੂ ਪੁੱਜੇ | ਜਿਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਤੇ ਇਸੇ ਤਰ੍ਹਾਂ ਖੇਡਾਂ ਨਾਲ ਜੁੜ ਕੇ ਇਲਾਕੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਆ |