16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਦਿਨ ਤੇ ਰਾਤ ਦੇ ਤਾਪਮਾਨ 'ਚ ਹਾਲੇ ਜ਼ਿਆਦਾ ਅੰਤਰ ਨਹੀਂ-ਡਾ. ਹਰਪ੍ਰੀਤ

Ad Position 21
No active advertisement
ਅਜੀਤ ਡੈਸਕ 26-02-2026

ਮੰਡੀ ਲਾਧੂਕਾ, 25 ਫਰਵਰੀ (ਰਾਕੇਸ਼ ਛਾਬੜਾ)-ਫਰਵਰੀ ਮਹੀਨੇ 'ਚ ਇਕਦਮ ਵੱਧ ਰਿਹਾ ਤਾਪਮਾਨ ਕਣਕ ਦੀ ਫ਼ਸਲ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ | ਵਧੇ ਹੋਏ ਤਾਪਮਾਨ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਵਧੇ ਹੋਏ ਤਾਪਮਾਨ ਦੇ ਚੱਲਦੇ ਕਿਸਾਨਾਂ ਨੂੰ ਇੰਤਜ਼ਾਰ ਹੈ ਇਕ ਮੀਂਹ ਦਾ ਤਾਂ ਜੋ ਮਾਰਚ ਦੇ ਪਹਿਲੇ ਹਫ਼ਤੇ ਕਣਕ ਦਾ ਦਾਣਾ ਪੈਣ ਸਮੇਂ ਮੌਸਮ ਦਾ ਤਾਪਮਾਨ ਕੁੱਝ ਘੱਟ ਰਹਿ ਸਕੇ | ਜ਼ਿਲ੍ਹਾ ਫ਼ਾਜ਼ਿਲਕਾ 'ਚ ਤਕਰੀਬਨ 1 ਲੱਖ 94 ਹਜ਼ਾਰ ਹੈਕਟੇਅਰ ਵਿਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ | ਇਸ ਸੰਬੰਧ 'ਚ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪੀ੍ਰਤ ਪਾਲ ਕੌਰ ਨੇ ਕਿਹਾ ਹੈ, ਵਧੇਰੇ ਗਰਮ ਤਾਪਮਾਨ ਦੇ ਕਾਰਨ ਕਣਕ ਦਾ ਦਾਣਾ ਸੁੰਗੜ ਜਾਂਦਾ ਹੈ, ਹਾਲੇ ਤੱਕ ਦਿਨ ਤੇ ਰਾਤ ਦੇ ਤਾਪਮਾਨ ਵਿਚ ਜ਼ਿਆਦਾ ਅੰਤਰ ਨਹੀਂ ਹੈ, ਜੇਕਰ ਰਾਤ ਤੇ ਦਿਨ ਦੇ ਤਾਪਮਾਨ ਵਿਚ ਵਧੇਰੇ ਅੰਤਰ ਆਇਆ ਤਾਂ ਮਹਿਕਮੇ ਵਲੋਂ ਐਡਵਾਇਜਰੀ ਜਾਰੀ ਕੀਤੀ ਜਾਵੇਗੀ, ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਹੋਰ ਤਾਪਮਾਨ ਵਧਣ ਤੇ ਕਿਸਾਨ ਕਣਕ ਨੂੰ ਹਲਕਾ ਪਾਣੀ ਲਗਾਉਣ ਅਤੇ 13-0-45 ਦੀ ਸਪਰੇਅ ਕਰਨ |

Ad Position 22
No active advertisement
ਪਿਛਲੀ ਖ਼ਬਰ ਮਾਨਵ ਕਲਿਆਣ ਸਭਾ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਟਾਹਲੀ ਵਾਲਾ ਜੱਟਾਂ ਫੁੱਟਬਾਲ ਕੱਪ 'ਚ ਮੋਹਲ਼ਾ ਪਿੰਡ ਦੀ ਟੀਮ ਰਹੀ ਜੇਤੂ <br/>
Ad Position 24