ਅਬੋਹਰ, 25 ਫਰਵਰੀ (ਵਿਵੇਕ ਹੂੜੀਆ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਮਨੋਰੰਜਨ ਨੂੰ ਮੁੱਖ ਰੱਖਦਿਆਂ ਅਭਿਸ਼ੇਕ ਕਾਲਜ ਅਤੇ ਪੀ.ਯੂ.ਸੀ.ਏ. ਵਲੋਂ ਇਕ ਵਿਸ਼ੇਸ਼ ਫ਼ਿਲਮ ਸ਼ੋਅ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਕਾਲਜ ਦੇ ਲਗਭਗ 150 ਵਿਦਿਆਰਥੀਆਂ ਨੂੰ ਅਬੋਹਰ ਦੇ ਮਿਰਾਜ ਸਿਨੇਮਾ ਵਿਚ ਪੰਜਾਬੀ ਫ਼ਿਲਮ 'ਬੰਬੂਕਾਟ-2' ਦਿਖਾਈ ਗਈ | ਇਹ ਆਯੋਜਨ ਵਿਦਿਆਰਥੀਆਂ ਲਈ ਇੱਕ ਯਾਦਗਾਰ ਅਨੁਭਵ ਸਾਬਤ ਹੋਇਆ | ਫ਼ਿਲਮ ਦੌਰਾਨ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਿਨੇਮਾ ਹਾਲ ਵਿਚ ਵਿਦਿਆਰਥੀਆਂ ਨੇ ਪੂਰੇ ਅਨੁਸ਼ਾਸਨ ਨਾਲ ਫ਼ਿਲਮ ਦਾ ਅਨੰਦ ਲਿਆ | ਕਾਲਜ ਦੀ ਡਾਇਰੈਕਟਰ ਡਾ.ਸ਼ਕੁੰਤਲਾ ਮਿੱਢਾ ਨੇ ਦੱਸਿਆ ਕਿ ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਪਸੀ ਮੇਲ-ਜੋਲ ਵਧਾਉਣਾ ਅਤੇ ਇਕ ਹਾਂ-ਪੱਖੀ ਮਾਹੌਲ ਸਿਰਜਣਾ ਸੀ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਡਾ.ਰਾਜਵੀਰ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ | ਫ਼ਿਲਮ ਦੇਖਣ ਵਾਲੀ ਟੀਮ ਵਿਚ ਪਿ੍ਅੰਕਾ ਜੁਨੇਜਾ, ਰਜਨੀ ਬਾਲਾ, ਤਨੂ ਕੁੱਕੜ, ਮੋਨਿਕਾ ਨਾਗਪਾਲ, ਦੀਪਕ ਸ਼ਰਮਾ, ਸੁਮਨ, ਸੰਦੀਪ ਸਿੰਘ, ਸਿਮਰਨ ਅਤੇ ਹੋਰ ਕਈ ਸਟਾਫ਼ ਮੈਂਬਰ ਸ਼ਾਮਲ ਸਨ | ਕਾਲਜ ਦੇ ਚੇਅਰਮੈਨ ਰਮਣੀਕ ਮਿੱਢਾ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਵਿਚ ਪੀ.ਯੂ.ਸੀ.ਏ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਦਾ ਵਿਸ਼ੇਸ਼ ਸਹਿਯੋਗ ਰਿਹਾ | ਰਮਣੀਕ ਮਿੱਢਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਵਿਦਿਆਰਥੀਆਂ ਨੇ ਇਸ ਪਹਿਲ ਲਈ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਆਪਣੇ ਕਾਲਜ ਜੀਵਨ ਦਾ ਸਭ ਤੋਂ ਯਾਦਗਾਰ ਪਲ ਦੱਸਿਆ |