ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਰਹੇਗੀ ਬੰਦ
ਅਜੀਤ ਡੈਸਕ
26-02-2026
ਜਲਾਲਾਬਾਦ, 25 ਫਰਵਰੀ (ਜਤਿੰਦਰ ਪਾਲ ਸਿੰਘ)-ਬਿਜਲੀ ਲਾਈਨਾਂ ਸਣੇ ਹੋਰ ਜ਼ਰੂਰੀ ਕੰਮਾਂ ਦੇ ਲਈ 26 ਫਰਵਰੀ ਨੂੰ ਸਵੇਰੇ 10 ਵਜੇ ਤੋਂ 66 ਕੇ.ਵੀ ਸਬ ਸਟੇਸ਼ਨ ਜੀਵਾਂ ਅਰਾਈਾ, ਬਾਜੇ ਕੇ, ਨੂਰੇ ਕੇ, ਪੰਜੇ ਕੇ ਅਤੇ ਪੀਰ ਬਖ਼ਸ਼ ਚੌਹਾਨ ਤੋਂ ਚੱਲਣ ਵਾਲੀ 11 ਕੇ.ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ¢ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਜਲੀ ਬੋਰਡ ਐੱਸ.ਡੀ.ੳ ਨਵਜੋਤ ਸਿੰਘ ਨੇ ਦੱਸਿਆ ਕਿ ਜ਼ਰੂਰੀ ਕੰਮ ਕਰਨ ਲਈ ਸਬ ਸਟੇਸ਼ਨ 66 ਕੇ.ਵੀ ਜੀਵਾਂ ਅਰਾਈਾ, 66 ਕੇ.ਵੀ ਸਬ ਸਟੇਸ਼ਨ ਬਾਜੇ ਕੇ, 66ਕੇ.ਵੀ ਸਬ ਸਟੇਸ਼ਨ ਨੂਰੇ ਕੇ, 66 ਕੇ.ਵੀ ਸਬ ਸਟੇਸ਼ਨ ਪੀਰ ਬਖ਼ਸ਼ ਚੌਹਾਨ ਅਤੇ 66 ਕੇ.ਵੀ ਸਬ ਸਟੇਸ਼ਨ ਪੰਜੇ ਕੇ ਤੋਂ ਚੱਲਦੀ 11 ਕੇ.ਵੀ ਸਪਲਾਈ 26 ਫਰਵਰੀ ਨੂੰ ਸਵੇਰ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਪ੍ਰਭਾਵਿਤ ਰਹੇਗੀ¢ ਐੱਸ.ਡੀ.ੳ ਨਵਜੋਤ ਸਿੰਘ ਨੇ ਇਨ੍ਹਾਂ ਸਟੇਸ਼ਨਾਂ ਦੇ ਨਾਲ ਜੁੜੇ ਹੋਏ ਵਾਸੀਆਂ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾ ਬਿਜਲੀ ਨਾਲ ਸਬੰਧਿਤ ਆਪਣੇ ਕੰਮਕਾਰ ਨਿਪਟਾ ਲੈਣ ਲਈ ਕਿਹਾ ਤਾਂ ਕਿ ਉਨ੍ਹਾਂ ਨੂੰ ਬਾਅਦ 'ਚ ਕਿਸੇ ਵੀ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ¢