23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੀ.ਓ. ਸਟਾਫ਼ ਨੇ 2 ਭਗੌੜੇ ਕੀਤੇ ਕਾਬੂ <br/>

Ad Position 21
No active advertisement
ਪੀ.ਓ. ਸਟਾਫ਼ ਕਾਬੂ ਕੀਤੇ ਭਗੌੜਿਆਂ ਦੇ ਨਾਲ | ਤਸਵੀਰ : ਜਤਿੰਦਰ ਪਾਲ ਸਿੰਘ <br/> 27-02-2026
ਜਲਾਲਾਬਾਦ, 26 ਫਰਵਰੀ (ਜਤਿੰਦਰ ਪਾਲ ਸਿੰਘ)-ਪੀ. ਓ. ਸਟਾਫ਼ ਨੇ ਦੋ ਵੱਖ-ਵੱਖ ਮਾਮਲਿਆਂ 'ਚ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਗਏ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ¢ ਪੀ. ਓ. ਸਟਾਫ਼ ਦੇ ਇੰਚਾਰਜ ਏ. ਐੱਸ. ਆਈ. ਰਤਨ ਲਾਲ ਨੇ ਦੱਸਿਆ ਕਿ ਐੱਸ. ਐੱਸ. ਪੀ. ਗੁਰਮੀਤ ਸਿੰਘ, ਐੱਸ. ਪੀ. ਡੀ. ਮੁਖ਼ਤਿਆਰ ਰਾਏ ਤੇ ਡੀ. ਐੱਸ. ਪੀ. (ਡੀ) ਬਲਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਗੌੜਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ | ਪਹਿਲੇ ਮਾਮਲੇ 'ਚ ਪੀ. ਓ. ਸਟਾਫ਼ ਨੇ 299 ਸੀ. ਆਰ. ਪੀ. ਸੀ. ਤਹਿਤ ਭਗੌੜੇ ਸਿਕੰਦਰ ਕੁਮਾਰ ਪੁੱਤਰ ਅਮਰ ਚੰਦ ਵਾਸੀ ਸਟਰੀਟ ਨੰਬਰ 5, ਸ੍ਰੀਚੰਦ ਮਹੱਲਾ, ਬੁਰਜਾਂ ਫਾਟਕ, ਮਲੋਟ ਨੂੰ ਕਾਬੂ ਕੀਤਾ ਹੈ | ਇਸ ਵਿਰੁੱਧ ਥਾਣਾ ਅਬੋਹਰ-1 ਵਿਚ ਧਾਰਾ 457, 380, 411 ਆਈ.ਪੀ.ਸੀ. ਅਧੀਨ ਪਰਚਾ ਦਰਜ ਸੀ ਤੇ 30-09-2025 ਨੂੰ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਉਸ ਨੂੰ ਭਗੌੜਾ ਐਲਾਨਿਆ ਗਿਆ ਸੀ | ਦੂਜੇ ਮਾਮਲੇ ਵਿਚ ਪੀ. ਓ. ਸਟਾਫ਼ ਨੇ ਸਾਜਨ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਮੋਤੀ ਵਾਲਾ, ਥਾਣਾ ਗੁਰੂਹਰਸਹਾਏ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਵਿਅਕਤੀ 16-02-2025 ਨੂੰ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਵਿਰੁੱਧ ਥਾਣਾ ਸਿਟੀ ਜਲਾਲਾਬਾਦ 'ਚ ਧਾਰਾ 379, 411 ਆਈ. ਪੀ. ਸੀ. ਅਧੀਨ ਮੁਕੱਦਮਾ ਦਰਜ ਸੀ | ਕਾਬੂ ਕੀਤੇ ਦੋਵਾਂ ਵਿਅਕਤੀਆਂ ਨੂੰ ਸੰਬੰਧਿਤ ਥਾਣਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ | ਇਸ ਮੌਕੇ ਏ. ਐੱਸ. ਆਈ. ਰਮੇਸ਼ ਕੁਮਾਰ, ਐੱਚ. ਸੀ. ਜਸਵਿੰਦਰ ਸਿੰਘ, ਐੱਚ. ਸੀ. ਜਰਨੈਲ ਸਿੰਘ, ਐੱਚ. ਸੀ. ਪ੍ਰੇਮ ਸਿੰਘ ਤੇ ਸੁਨੀਤਾ ਰਾਣੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘੜੁੰਮੀ ਵਿਖੇ ਕਿਸਾਨਾਂ 'ਤੇ ਮਜ਼ਦੂਰਾਂ ਦੀ ਮੀਟਿੰਗ, 10 ਮਾਰਚ ਦੀ ਬਰਨਾਲਾ ਮਹਾਂ-ਪੰਚਾਇਤ ਲਈ ਸ਼ਮੂਲੀਅਤ ਦਾ ਐਲਾਨ <br/... ਅਗਲੀ ਖ਼ਬਰ ਸਿਵਲ ਸਰਜਨ ਨੇ ਆਯੁਸ਼ਮਾਨ ਆਰੋਗਿਆ ਕੇਂਦਰ ਲਮੋਚੜ ਕਲਾਂ ਲਈ ਮੈਡੀਕਲ ਅਫ਼ਸਰ ਨੂੰ ਦਿੱਤਾ ਨਿਯੁਕਤੀ ਪੱਤਰ <br/>
Ad Position 24