23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਆਤਮ ਵੱਲਭ ਸਕੂਲ ਵਿਖੇ 'ਲਿਟਲ ਵਿ੍ੰਦਾਵਨ ਪੁਸ਼ਪ ਹੋਲੀ ਉਤਸਵ' ਦਾ ਸ਼ਾਨਦਾਰ ਆਯੋਜਨ

Ad Position 21
No active advertisement
ਅਜੀਤ ਡੈਸਕ 27-02-2026
ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਆਤਮ ਵੱਲਭ ਪਬਲਿਕ ਸਕੂਲ ਵਿਖੇ 'ਲਿਟਲ ਵਿ੍ੰਦਾਵਨ ਆਫ਼ ਫਲਾਵਰ' ਥੀਮ 'ਤੇ ਹੋਲੀ ਦਾ ਤਿਉਹਾਰ ਉਤਸ਼ਾਹ ਤੇ ਅਧਿਆਤਮਿਕ ਰੰਗ 'ਚ ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਕਿ੍ਸ਼ਨ ਤੇ ਰਾਧਾ ਦੀ ਵੰਦਨਾ ਨਾਲ ਹੋਈ | ਇਸ ਵਿਸ਼ੇਸ਼ ਮੌਕੇ ਸਕੂਲ ਨੂੰ 'ਗਰੀਨ ਵਿ੍ੰਦਾਵਨ' ਥੀਮ ਅਧੀਨ ਕੁਦਰਤੀ ਫੁੱਲਾਂ ਤੇ ਹਰੇ-ਭਰੇ ਪੌਦਿਆਂ ਨਾਲ ਸਜਾਇਆ | ਬੱਚਿਆਂ ਨੇ ਰਸਾਇਣਿਕ ਰੰਗਾਂ ਦੀ ਬਜਾਏ ਫੁੱਲਾਂ ਨਾਲ ਹੋਲੀ ਖੇਡ ਕੇ ਕੁਦਰਤ ਦੀ ਸੰਭਾਲ ਦਾ ਸੰਦੇਸ਼ ਪ੍ਰਸਾਰਿਤ ਕੀਤਾ | ਹੋਲੀ ਦੇ ਸੰਬੰਧ 'ਚ ਸਕੂਲ ਵਿਚ ਕਈ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ, ਜਿਸ 'ਚ ਕਿ੍ਸ਼ਨ ਭਜਨ, ਲੀਫ਼ ਪਿ੍ੰਟਿੰਗ ਕਰਾਫ਼ਟ, ਫਲਾਵਰ ਥਾਲ਼ੀ ਹੋਲੀ, ਪਿਚਕਾਰੀ ਤੇ ਬਾਂਸੁਰੀ ਮੇਕਿੰਗ, ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ 'ਚ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਚੇਅਰਮੈਨ ਰਮਨ ਵਾਟਸ, ਪਿ੍ੰਸੀਪਲ ਸ੍ਰੀਮਤੀ ਸੰਗੀਤਾ ਤਿੰਨਾ, ਵਾਈਸ ਪਿ੍ੰਸੀਪਲ ਸੀਮਾ ਸ਼ਰਮਾ ਤੇ ਡਾਇਰੈਕਟਰ ਦੀਪਕ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਹੀ ਨਹੀਂ, ਸਗੋਂ ਆਪਸੀ ਪਿਆਰ, ਏਕਤਾ ਤੇ ਸਦਭਾਵਨਾ ਦਾ ਪ੍ਰਤੀਕ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਤੇ ਵਾਤਾਵਰਨ ਪੱਖੀ ਹੋਲੀ ਮਨਾਉਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚਾਣਕਿਆ ਸਕੂਲ 'ਚ 3 ਰੋਜ਼ਾ ਯੋਗ ਕੈਂਪ ਦਾ ਆਗਾਜ਼, ਬੱਚਿਆਂ ਨੇ ਉਤਸ਼ਾਹ ਨਾਲ ਸਿੱਖੀਆਂ ਯੋਗ ਦੀਆਂ ਕਿਰਿਆਵਾਂ <br/> ਅਗਲੀ ਖ਼ਬਰ ਕੇਰਾ ਖੇੜਾ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਨੈਤਿਕ ਸਿੱਖਿਆ ਇਮਤਿਹਾਨ 'ਚ ਭਾਗ <br/>
Ad Position 24