23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਕਿਸਾਨਾਂ ਲਈ ਕਣਕ ਦੀ ਫ਼ਸਲ ਸੰਬੰਧੀ ਜ਼ਰੂਰੀ ਸਲਾਹ <br/>

Ad Position 21
No active advertisement
ਅਜੀਤ ਡੈਸਕ 27-02-2026
ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਵਧਦੇ ਤਾਪਮਾਨ ਦੇ ਪ੍ਰਭਾਵ ਤੋਂ ਫ਼ਸਲ ਨੂੰ ਬਚਾਉਣ ਲਈ ਸਮੇਂ ਸਿਰ ਹਲਕੀ ਸਿੰਚਾਈ ਕਰਕੇ ਮਿੱਟੀ 'ਚ ਨਮੀ ਕਾਇਮ ਰੱਖਣੀ ਬਹੁਤ ਜ਼ਰੂਰੀ ਹੈ | ਜੇ ਮਿੱਟੀ ਦੀ ਜਾਂਚ ਅਨੁਸਾਰ ਪੋਟਾਸ਼ ਦੀ ਘਾਟ ਹੋਵੇ ਤਾਂ ਸਿਫ਼ਾਰਸ਼ੀ ਮਾਤਰਾ ਅਨੁਸਾਰ ਪੋਟਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਬੂਟਿਆਂ ਦੀ ਗਰਮੀ ਸਹਿਣ ਦੀ ਸਮਰੱਥਾ ਵਧਦੀ ਹੈ | ਉਨ੍ਹਾਂ ਕਿਹਾ ਕਿ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨੀ ਚਾਹੀਦੀ ਹੈ ਤਾਂ ਜੋ ਗਰਮ ਮੌਸਮ 'ਚ ਵੱਧ ਸਕਣ ਵਾਲੀਆਂ ਬਿਮਾਰੀਆਂ ਤੇ ਕੀੜਿਆਂ ਤੋਂ ਸਮੇਂ ਸਿਰ ਬਚਾਅ ਕੀਤਾ ਜਾ ਸਕੇ | ਇਸ ਸਮੇਂ ਗ਼ੈਰਜ਼ਰੂਰੀ ਨਾਈਟਰੋਜਨ ਖਾਦ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਫ਼ਸਲ ਨੂੰ ਹੋਰ ਤਣਾਅ ਵਿਚ ਪਾ ਸਕਦੀ ਹੈ | ਗੋਭ ਵਾਲੇ ਪੱਤੇ ਦੀ ਅਵਸਥਾ 'ਤੇ ਕਣਕ ਨੂੰ ਵਧਦੇ ਤਾਪਮਾਨ ਤੋਂ ਬਚਾਉਣ ਲਈ 4 ਕਿੱਲੋਗਰਾਮ ਪੋਟਾਸ਼ੀਅਨਾਮ ਨਾਈਟਰੇਟ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪਹਿਲੀ ਸਪਰੇਅ ਗੋਭ ਤੇ ਦੂਜੀ ਸਪਰੇਅ ਬੂਰ ਪੈਣ ਵਾਲੇ ਪੜਾਅ ਤੇ ਸ਼ਾਮ ਦੇ ਸਮੇਂ ਕੀਤੀ ਜਾ ਸਕਦੀ ਹੈ | ਦਾਣਾ ਭਰਨ ਦੇ ਪੜਾਅ 'ਤੇ 1 ਏਕੜ ਲਈ 13:0:45 (ਪੋਟਾਸ਼ ਆਧਾਰਿਤ ਖਾਦ) ਦੀ 1 ਕਿੱਲੋ ਨੂੰ 150-200 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰਨਾ ਵੀ ਲਾਭਦਾਇਕ ਹੈ | ਉਨ੍ਹਾਂ ਅੱਗੇ ਕਿਹਾ ਕਿ ਕਣਕ ਇਸ ਸਮੇਂ ਦਾਣਾ ਬਣਾਉਣ ਤੇ ਭਰਾਈ ਦੇ ਅਹਿਮ ਪੜਾਅ 'ਤੇ ਹੈ ਅਤੇ ਇਸ ਦੌਰਾਨ 30 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਫ਼ਸਲ 'ਤੇ ਗਰਮੀ ਦਾ ਤਣਾਅ ਪੈਦਾ ਕਰਦਾ ਹੈ | ਇਸ ਕਾਰਨ ਦਾਣਾ ਪੂਰੀ ਤਰ੍ਹਾਂ ਨਹੀਂ ਭਰਦਾ, ਦਾਣੇ ਦਾ ਆਕਾਰ ਛੋਟਾ ਰਹਿ ਜਾਂਦਾ ਹੈ ਅਤੇ ਕੁੱਲ ਪੈਦਾਵਾਰ ਤੇ ਗੁਣਵੱਤਾ ਦੋਵੇਂ ਪ੍ਰਭਾਵਿਤ ਹੁੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਚਮੜੀ ਦੇ ਰੋਗਾਂ ਦੀ ਓ.ਪੀ.ਡੀ. ਸ਼ੁਰੂ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਫ਼ਾਜ਼ਿਲਕਾ ਦਾ ਸਾਲਾਨਾ ਸਮਾਰੋਹ ਯਾਦਗਾਰੀ ਹੋ ਨਿੱਬੜਿਆ <br/>
Ad Position 24