23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਹੈਲਪ ਲਾਈਨ 'ਟੈਲੀ-ਮਾਨਸ' ਰਾਹੀਂ ਮਾਨਸਿਕ ਰੋਗਾਂ ਦਾ ਇਲਾਜ ਸੰਭਵ-ਡਾ. ਮਿੱਤਲ <br/>

Ad Position 21
No active advertisement
ਸੀ.ਐੱਚ.ਸੀ. ਸੀਤੋ ਗੰੁਨੋ੍ਹ ਵਿਖੇ ਫ਼ੀਲਡ ਸਟਾਫ਼ ਨੂੰ 'ਟੈਲੀ-ਮਾਨਸ' ਹੈਲਪ ਲਾਈਨ ਬਾਰੇ ਜਾਗਰੂਕ ਕਰਦੇ ਹੋਏ ਡਾ. ਨਵੀਨ ਮਿੱਤਲ, ਸੁਨੀਲ ਟੰਡਨ ਤੇ ਹੋਰ ਸਿਹਤ ਕਰਮੀਂ | ਅਜੀਤ ਤਸਵੀਰ <br/> 27-02-2026
ਅਬੋਹਰ, 26 ਫਰਵਰੀ (ਵਿਵੇਕ ਹੂੜੀਆ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਤੇ ਐੱਸ. ਐੱਮ. ਓ. ਡਾ. ਸੁਮਿਤ ਸਿੰਘ ਦੀ ਯੋਗ ਅਗਵਾਈ ਹੇਠ ਸੀ. ਐੱਚ. ਸੀ. ਸੀਤੋ ਗੰੁਨੋ੍ਹ ਵਿਖੇ ਫ਼ੀਲਡ ਸਟਾਫ਼ ਲਈ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ | ਇਸ ਦੌਰਾਨ ਮਾਨਸਿਕ ਸਿਹਤ, ਭਾਵਨਾਤਮਕ ਸਹਾਇਤਾ ਤੇ ਮਨੋਵਿਗਿਆਨਕ ਮਦਦ ਪ੍ਰਦਾਨ ਕਰਨ ਵਾਲੀ ਸਰਕਾਰੀ ਹੈਲਪ ਲਾਈਨ 'ਟੈਲੀ-ਮਾਨਸ' ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ | ਡਾ. ਨਵੀਨ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਇਸ ਹੈਲਪ ਲਾਈਨ ਦੇ ਟੋਲ-ਫ੍ਰੀ ਨੰਬਰਾਂ 'ਤੇ ਪਿਛਲੇ ਇਕ ਸਾਲ ਦੌਰਾਨ 22,200 ਲੋਕਾਂ ਨੇ ਕਾਲ ਕਰਕੇ ਡਾਕਟਰੀ ਸਲਾਹ ਲਈ ਹੈ | ਉਨ੍ਹਾਂ ਕਿਹਾ ਕਿ ਇਹ ਸੇਵਾ ਦਿਨ ਦੇ 24 ਘੰਟੇ ਤੇ ਹਫ਼ਤੇ ਦੇ ਸੱਤੇ ਦਿਨ ਉਪਲਬਧ ਹੈ, ਜਿਥੇ ਮਾਹਿਰ ਡਾਕਟਰ ਮੁਫ਼ਤ ਸਲਾਹ ਦਿੰਦੇ ਹਨ | ਬਲਾਕ ਮਾਸ ਮੀਡੀਆ ਇੰਚਾਰਜ ਸੁਨੀਲ ਟੰਡਨ ਨੇ ਦੱਸਿਆ ਕਿ ਟੈਲੀ-ਮਾਨਸ ਰਾਹੀਂ ਤਣਾਅ ਪ੍ਰਬੰਧਨ, ਮਨੋਵਿਗਿਆਨਕ ਮਦਦ ਅਤੇ ਲੋੜ ਪੈਣ 'ਤੇ ਵੱਡੇ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਵਾਇਆ ਜਾਂਦਾ ਹੈ | ਸਭ ਤੋਂ ਅਹਿਮ ਗੱਲ ਇਹ ਹੈ ਕਿ ਕਾਲ ਕਰਨ ਵਾਲੇ ਵਿਅਕਤੀ ਦੀ ਨਿੱਜੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ | ਇਸ ਮੌਕੇ ਡਾ. ਪ੍ਰੇਮ ਲਤਾ, ਮਨੋਜ ਬੀ. ਐੱਸ. ਏ., ਰਾਜੇਸ਼ ਕੁਮਾਰ ਤੇ ਮੋਨਿਕਾ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਕੌਂਸਲ ਅਧਿਕਾਰੀਆਂ ਤੇ ਸਫ਼ਾਈ ਸੇਵਕ ਯੂਨੀਅਨ ਦੀ ਮੀਟਿੰਗ <br/> ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲਾ ਇਕ ਕਾਬੂ
Ad Position 24