ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਚੁਸਤ-ਦਰੁਸਤ ਬਣਾਉਣ ਅਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ (ਈ. ਓ.) ਵੀਰ ਵਿਕਰਮ ਧੂੜੀਆ ਵਲੋਂ ਸਫ਼ਾਈ ਸੇਵਕ ਯੂਨੀਅਨ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸਫ਼ਾਈ ਸੇਵਕ, ਸੀਵਰੇਜ ਮੈਨ, ਵਾਟਰ ਸਪਲਾਈ, ਟਿੱਪਰ ਕਰਮੀਂ, ਮਾਲੀ ਅਤੇ ਫਾਇਰ ਬਿ੍ਗੇਡ ਕਰਮਚਾਰੀਆਂ ਪਾਸੋਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸੁਝਾਅ ਮੰਗੇ ਗਏ | ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਫ਼ਤਿਹ ਬੋਹਤ ਅਤੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਚੰਦਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ 'ਚ ਪ੍ਰਧਾਨ ਲਵਲੀ ਵਾਲਮੀਕਿ ਨੇ ਸ਼ਹਿਰ ਵਿਚ ਸਫ਼ਾਈ ਕਰਮਚਾਰੀਆਂ, ਡਰਾਈਵਰਾਂ ਤੇ ਬਾਥਰੂਮ ਕਰਮਚਾਰੀਆਂ ਦੀ ਭਾਰੀ ਕਮੀ ਦਾ ਮੁੱਦਾ ਚੁੱਕਿਆ | ਉਨ੍ਹਾਂ ਕਿਹਾ ਕਿ ਸਾਧਨਾਂ ਦੀ ਘਾਟ ਦੇ ਬਾਵਜੂਦ ਕਰਮਚਾਰੀ ਦਿਨ-ਰਾਤ ਮਿਹਨਤ ਕਰ ਰਹੇ ਹਨ | ਮੀਤ ਪ੍ਰਧਾਨ ਫ਼ਤਿਹ ਬੋਹਤ ਨੇ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਕਿ ਜਦੋਂ ਵੀ ਸ਼ਹਿਰ ਵਿਚ ਕੋਈ ਸਿਆਸੀ, ਧਾਰਮਿਕ ਜਾਂ ਉੱਚ ਅਧਿਕਾਰੀਆਂ ਦਾ ਪ੍ਰੋਗਰਾਮ ਹੁੰਦਾ ਹੈ,ਤਾਂ ਰੋਜ਼ਾਨਾ ਦੀ ਸਫ਼ਾਈ ਛੱਡ ਕੇ ਕਰਮਚਾਰੀਆਂ ਨੂੰ ਉੱਥੇ ਲਗਾ ਦਿੱਤਾ ਜਾਂਦਾ ਹੈ, ਜਿਸ ਨਾਲ ਆਮ ਮੁਹੱਲਿਆਂ ਦੀ ਸਫ਼ਾਈ ਪ੍ਰਭਾਵਿਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਕਰਮਚਾਰੀ ਛੁੱਟੀ ਵਾਲੇ ਦਿਨ ਵੀ ਕੰਮ ਕਰਕੇ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਦੇ ਹਨ | ਈ. ਓ. ਵੀਰ ਵਿਕਰਮ ਧੂੜੀਆ ਤੇ ਸੀਨੀਅਰ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ ਨੇ ਯੂਨੀਅਨ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਸਫ਼ਾਈ ਵਿਵਸਥਾ ਵਿਚ ਸੁਧਾਰ ਲਈ ਨਵੀਂ ਭਰਤੀ ਤੇ ਸਾਧਨਾਂ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸੁਸ਼ੀਲ ਕੁਮਾਰ, ਸਕੱਤਰ ਰਿੰਕੂ, ਅਰੁਣ ਦਿਲਵਾਲ, ਚੇਅਰਮੈਨ ਸੰਜੇ ਸਾਰਵਾਨ, ਸੁਪਰਵਾਈਜ਼ਰ ਮੋਹਨ ਉੱਜੀਨਵਾਲ, ਨਟਵਰ ਸਾਰਵਾਨ, ਓਮ ਪ੍ਰਕਾਸ਼, ਮੋਨੂੰ, ਜਨਰਲ ਸਕੱਤਰ ਵਿਨੈ ਪਰਵਾਨਾ, ਆਸ਼ੂ ਤੇ ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਸਮੇਤ ਹੋਰ ਆਗੂ ਹਾਜ਼ਰ ਸਨ |ਨ ਦੇ ਆਗੂ ਫ਼ਤਿਹ ਬੋਹਤ, ਲਵਲੀ ਵਾਲਮੀਕਿ ਤੇ ਹੋਰ | ਅਜੀਤ ਤਸਵੀਰ