15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦੀਵਾਨ ਖੇੜਾ ਵਾਸੀਆਂ ਨੇ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਐੱਸ.ਡੀ.ਐਮ. ਦਫ਼ਤਰ ਘੇਰਿਆ

Ad Position 21
No active advertisement
ਅਜੀਤ ਡੈਸਕ 04-03-2026
ਅਬੋਹਰ, 3 ਮਾਰਚ (ਸੁਖਜੀਤ ਸਿੰਘ ਬਰਾੜ)-ਅਬੋਹਰ-ਗੰਗਾਨਗਰ ਕੌਮੀ ਮਾਰਗ ਤੋਂ ਪਿੰਡ ਦੀਵਾਨ ਖੇੜਾ ਨੂੰ ਜੋੜਨ ਵਾਲੀ ਕਰੀਬ ਪੰਜ ਕਿੱਲੋਮੀਟਰ ਸੜਕ ਬੀਤੇ ਕਰੀਬ ਪੰਜ ਸਾਲ ਤੋਂ ਬੇਹੱਦ ਟੁੱਟੀ ਹੋਣ ਕਾਰਨ ਅੱਜ ਅੱਕੇ ਹੋਏ ਪਿੰਡ ਦੀਵਾਨ ਖੇੜਾ ਦੇ ਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਸਥਾਨਕ ਐੱਸ.ਡੀ.ਐਮ.ਦਫ਼ਤਰ ਪੁੱਜ ਕੇ ਦਫ਼ਤਰ ਦਾ ਘਿਰਾਓ ਕਰ ਰੋਸ ਪ੍ਰਗਟ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਸੁਨੀਲ ਕੁਮਾਰ ਕੰਬੋਜ, ਕਿਸਾਨ ਆਗੂ ਅਜੈ ਵਧਵਾ ਆਦਿ ਬੁਲਾਰਿਆਂ ਨੇ ਕਿਹਾ ਕਿ ਬੀਤੇ ਕਰੀਬ ਪੰਜ ਸਾਲ ਤੋਂ ਸਾਡੇ ਪਿੰਡ ਨੂੰ ਜੋੜਨ ਵਾਲੀ ਮੇਨ ਸੜਕ ਬਹੁਤ ਜ਼ਿਆਦਾ ਟੁੱਟੀ ਪਈ ਹੈ | ਜਿਸ ਕਾਰਨ ਪਿੰਡ ਵਾਸੀ ਆਵਾਜਾਈ ਪੱਖੋਂ ਬੇਹੱਦ ਦੁਖੀ ਹਨ | ਪਿੰਡ ਵਾਸੀ ਅਤੇ ਪਿੰਡ ਦੀ ਪੰਚਾਇਤ ਇਸ ਤੋਂ ਪਹਿਲਾ ਵੀ ਇਹ ਸੜਕ ਨਵੇਂ ਸਿਰਿਓਾ ਬਣਾਉਣ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਉਨ੍ਹਾਂ ਦੀ ਸਮੱਸਿਆ ਨਹੀਂ ਸੁਣ ਰਿਹਾ | ਅਸੀਂ ਸਮੂਹ ਪਿੰਡ ਵਾਸੀ ਮੰਗ ਕਰਦੇ ਹਾਂ ਕਿ ਇਹ ਟੁੱਟੀ ਹੋਈ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਨਹੀਂ ਤਾਂ ਅਸੀਂ ਪਿੰਡ ਵਾਸੀ ਹੋਰ ਸਖ਼ਤ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ | ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਐੱਸ.ਡੀ.ਐਮ.ਰਵਿੰਦਰ ਸਿੰਘ ਅਰੋੜਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡੀ.ਐੱਸ.ਪੀ. ਅਮਨਦੀਪ ਸਿੰਘ ਨੇ ਬੱਲੂਆਣਾ ਵੀ.ਡੀ.ਸੀ. ਕਮੇਟੀ ਅਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ 7 ਗਰਾਮ ਹੈਰੋਇਨ ਸਣੇ 3 ਵਿਅਕਤੀ ਕਾਬੂ
Ad Position 24