15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਡੀ.ਐੱਸ.ਪੀ. ਅਮਨਦੀਪ ਸਿੰਘ ਨੇ ਬੱਲੂਆਣਾ ਵੀ.ਡੀ.ਸੀ. ਕਮੇਟੀ ਅਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-03-2026
ਬੱਲੂਆਣਾ, 3 ਮਾਰਚ (ਜਸਮੇਲ ਸਿੰਘ ਢਿੱਲੋਂ)-ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡੀ.ਐੱਸ.ਪੀ. ਬੱਲੂਆਣਾ ਅਮਨਦੀਪ ਸਿੰਘ ਨੇ ਪਿੰਡ ਬੱਲੂਆਣਾ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਸਰਪੰਚ ਭਜਨ ਲਾਲ ਅਤੇ ਸਮੁੱਚੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਮਿਊਨਿਟੀ ਹਾਲ ਵਿਖੇ ਵੀ.ਡੀ.ਸੀ. ਮੈਂਬਰਾਂ ਅਤੇ ਸਥਾਨਕ ਦੁਕਾਨਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਡੀ.ਐੱਸ.ਪੀ. ਅਮਨਦੀਪ ਸਿੰਘ ਨੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਪੁਲਿਸ ਤੇ ਲੋਕਾਂ ਦੇ ਆਪਸੀ ਸਹਿਯੋਗ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਵੀ.ਡੀ.ਸੀ.ਕਮੇਟੀ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਸੁਧਾਰ ਕੇ ਮੁੱਖ ਧਾਰਾ ਵਿਚ ਲਿਆਉਣ ਲਈ ਪੰਚਾਇਤ ਤੇ ਕਮੇਟੀ ਪੁਲਿਸ ਦਾ ਸਾਥ ਦੇਵੇ | ਆਮ ਆਦਮੀ ਪਾਰਟੀ ਦੇ ਹਲਕਾ ਵਾਈਸ ਕੋਆਰਡੀਨੇਟਰ ਅਤੇ ਸਰਪੰਚ ਭਜਨ ਲਾਲ ਬੱਲੂਆਣਾ ਨੇ ਕਮੇਟੀ ਮੈਂਬਰਾਂ ਨੂੰ ਪਿੰਡ ਅਤੇ ਪੰਜਾਬ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਸੁਚੇਤ ਕੀਤਾ | ਪਿੰਡ ਵਾਸੀਆਂ ਨੇ ਡੀ.ਐੱਸ.ਪੀ.ਸਾਹਿਬ ਨਾਲ ਪਰਿਵਾਰਕ ਮਾਹੌਲ ਵਿਚ ਪਿੰਡ ਦੀਆਂ ਦਰਪੇਸ਼ ਮੁਸ਼ਕਲਾਂ ਸਾਂਝੀਆਂ ਕੀਤੀਆਂ, ਜਿਸ 'ਤੇ ਐੱਸ.ਐੱਚ.ਓ.ਸਦਰ ਰਵਿੰਦਰ ਸ਼ਰਮਾ ਨੇ ਭਰੋਸਾ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਹਰ ਪੱਖੋਂ ਉਨ੍ਹਾਂ ਦੇ ਨਾਲ ਖੜ੍ਹਾ ਹੈ | ਇਸ ਮੌਕੇ ਡਾ.ਹਰਮੇਸ਼ ਕੁਮਾਰ ਬਿਹਾਰੀ, ਕਰਨ ਕੰਬੋਜ, ਰਾਮ ਚੰਦ, ਭਗਵਾਨ ਦਾਸ, ਪੰੁਨੰੂ ਰਾਮ, ਗੁਰਪ੍ਰੀਤ ਕੰਬੋਜ, ਮੈਂਬਰ ਸੋਨੰੂ ਡਾਵਰ, ਮੈਂਬਰ ਹਰਮੇਸ਼ ਕੁਮਾਰ, ਰਿਟਾਇਰਡ ਐੱਸ.ਐੱਚ.ਓ. ਮੁਨਸ਼ੀ ਰਾਮ, ਪੁਸ਼ਪਿੰਦਰ ਬਰਾੜ ਅਤੇ ਮਾਰਕੀਟ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ | ਅੰਤ ਵਿਚ ਐੱਸ.ਐੱਚ.ਓ.ਰਵਿੰਦਰ ਕੁਮਾਰ ਨੇ ਆਏ ਹੋਏ ਸਾਰੇ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਫ਼ਸਲਾਂ ਦੀ ਸੁੱਖ ਸਾਂਦ ਲਈ ਸਮਾਗਮ ਕਰਵਾਇਆ ਅਗਲੀ ਖ਼ਬਰ ਦੀਵਾਨ ਖੇੜਾ ਵਾਸੀਆਂ ਨੇ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਐੱਸ.ਡੀ.ਐਮ. ਦਫ਼ਤਰ ਘੇਰਿਆ
Ad Position 24