ਬੱਲੂਆਣਾ, 3 ਮਾਰਚ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਦੀਆਂ ਢਾਣੀਆਂ ਵਿਖੇ ਬਣੇ ਦਸ ਗੁਰੂ ਦਰਸ਼ਨ ਗੁਰਦੁਆਰਾ ਸਾਹਿਬ ਵਿਖੇ ਫ਼ਸਲਾਂ ਦੀ ਸੁੱਖ ਸਾਂਦ ਲਈ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਕਮੇਟੀ ਪ੍ਰਧਾਨ ਤੀਰਥ ਸਿੰਘ ਬਰਾੜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 3 ਮਾਰਚ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਹਨ | ਸਾਬਕਾ ਪ੍ਰਧਾਨ ਸਵ.ਤੇਜ਼ ਸਿੰਘ ਦੇ ਪਰਿਵਾਰ ਵਲੋਂ ਅਤੇ ਸਮੂਹ ਕਮੇਟੀ ਵਲੋਂ ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ | ਪਿੰਡ ਬਜੀਦਪੁਰ ਭੋਮਾ, ਪਿੰਡ ਹਿੰਮਤਪੁਰਾ ਅਤੇ ਢਾਣੀਆਂ ਦੀਆਂ ਸੰਗਤਾਂ ਦਾ ਭਾਰੀ ਇਕੱਠ ਹਾਜ਼ਰ ਰਿਹਾ | ਇਸ ਸਮੇਂ ਗੁਰੂ ਘਰ ਦੇ ਗ੍ਰੰਥੀ ਬਾਬਾ ਕਮਲਜੀਤ ਸਿੰਘ ਸੰਧੂ, ਤੀਰਥ ਸਿੰਘ ਪ੍ਰਧਾਨ, ਤਾਰਾ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਕਮੇਟੀ ਹਿੰਮਤਪੁਰਾ, ਪੱਪਾ ਸਿੰਘ, ਚਮਕੌਰ ਸਿੰਘ, ਗੁਰਬਿੰਦਰ ਸਿੰਘ, ਲਾਭ ਸਿੰਘ, ਜੋਗਿੰਦਰ ਸਿੰਘ, ਲਾਲੀ ਸਿੰਘ, ਇਕਬਾਲ ਸਿੰਘ ਫ਼ੌਜੀ, ਰਾਜਵਿੰਦਰ ਰਿੰਕਾ, ਸੁਖਮੰਦਰ ਸਿੰਘ, ਹਰਨੇਕ ਸਿੰਘ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਬਲਕਰਨ ਸਿੰਘ, ਰਸਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ, ਨਰ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਪਾਲਾ ਰਾਮ ਭਗਤ, ਜਗਮੇਲ ਸਿੰਘ ਢਿੱਲੋਂ, ਇਕਬਾਲ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਸੰਧੂ, ਰਾਜੂ ਸੰਧੂ ਆਦਿ ਹਾਜ਼ਰ ਸਨ |