ਮੰਡੀ ਅਰਨੀਵਾਲਾ, 3 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਅਰਨੀਵਾਲਾ ਇਲਾਕੇ ਲਈ ਜਿਹੜੀ ਨਵੀਂ ਦਾਣਾ ਮੰਡੀ ਬਣਾਈ ਜਾ ਰਹੀ ਹੈ | ਇਹ ਆਪਣੇ ਆਪ ਵਿਚ ਸੂਬੇ ਦੀ ਨਿਵੇਕਲੀ ਅਤੇ ਪਹਿਲੀ ਦਾਣਾ ਮੰਡੀ ਹੋਵੇਗੀ, ਜੋ ਜ਼ਾਮਨ ਮੰਡੀ ਦੇ ਨਾਲ ਸਬਜ਼ੀ ਅਤੇ ਫ਼ਸਲਾਂ ਲਈ ਵੀ ਹੋਵੇਗੀ | ਵਿਧਾਇਕ ਨੇ ਦੱਸਿਆ ਕਿ ਇਸ ਉੱਤੇ 9.85 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ ਅਤੇ ਇਸ ਦਾ ਨਾਮ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਗਰੇਨ ਵੈਜੀਟੇਬਲ ਐਂਡ ਜ਼ਾਮਨ ਰੱਖਿਆ ਗਿਆ ਹੈ | ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੁੱਝ ਸਮੇਂ ਵਿਚ ਹੀ ਇਸ ਨਾਲ ਸੰਬੰਧਿਤ ਫਾਈਲ ਨੂੰ ਪਾਸ ਕਰਨ ਵਿਚ ਪ੍ਰਵਾਨਗੀ ਦਿੱਤੀ ਹੈ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਹ ਜ਼ਿਲੇ੍ਹ ਦੀ ਦੂਸਰੀ ਕਾਟਨ ਮੰਡੀ ਹੋਵੇਗੀ | ਇਸ ਦੇ ਨਾਲ ਝੋਨਾ ਅਤੇ ਕਣਕ ਦੀ ਵੀ ਇੱਥੇ ਖ਼ਰੀਦ ਹੋਵੇਗੀ | ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਦੇ ਇਤਿਹਾਸ ਵਿਚ ਇੰਨੀਆਂ ਸੜਕਾਂ ਨਹੀਂ ਬਣੀਆਂ, ਜਿੰਨੀਆਂ ਉਨ੍ਹਾਂ ਵਲੋਂ ਬਣਾ ਕੇ ਦਿੱਤੀਆਂ ਗਈਆਂ ਹਨ | ਇਸ ਮੌਕੇ ਬਾਬਾ ਸੋਹਣ ਸਿੰਘ ਖ਼ੁਸ਼ਦਿਲ, ਬਲਾਕ ਪ੍ਰਧਾਨ ਅਤੇ ਜ਼ੋਨ ਇੰਚਾਰਜ ਹੈਪੀ ਸੰਧੂ ਜੌੜਕੀ, ਅਵਿਨਾਸ਼ ਚੰਦਰ ਸਰਪੰਚ ਡੱਬਵਾਲਾ ਕਲਾਂ, ਪ੍ਰਗਟ ਸਿੰਘ ਛੀਨਾ ਸਰਪੰਚ ਕੰਧ ਵਾਲਾ ਹਾਜ਼ਰ ਖਾ, ਪ੍ਰੀਤ ਕੰਬੋਜ, ਕੇਵਲ ਕੰਬੋਜ ਅਰਨੀਵਾਲਾ, ਕਿਰਪਾਲ ਸਿੰਘ ਅਰਨੀਵਾਲਾ, ਨੈਬ ਸਿੰਘ ਢਿੱਲੋਂ ਮੁਰਾਦ ਵਾਲਾ ਦਲ ਸਿੰਘ, ਹਰਪ੍ਰੀਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਝੁਲਾਰਾ, ਨਰਿੰਦਰ ਬਜਾਜ ਕੁਹਾੜਿਆਂ ਵਾਲੀ, ਗੁਰਵੀਰ ਸਿੰਘ ਗੋਰਾ ਚਹਿਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਕਰਨ ਸਿੰਘ ਭੁੱਲਰ ਸਰਪੰਚ ਬੁਰਜ ਹਨੂਮਾਨਗੜ੍ਹ, ਹਰਪ੍ਰੀਤ ਸਿੰਘ ਸੈਕਟਰੀ ਆਦਿ ਹਾਜ਼ਰ ਸਨ |