15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਲਿਖਾਰੀ ਸਾਹਿਤ ਸਭਾ ਝੱਤਰੇ ਵਲੋਂ ਵਿਅੰਗਕਾਰ ਸਾਧੂ ਰਾਮ ਲੰਗੇਆਣਾ ਦਾ ਸਨਮਾਨ 8 ਨੂੰ

Ad Position 21
No active advertisement
ਅਜੀਤ ਡੈਸਕ 04-03-2026
ਜ਼ੀਰਾ, 3 ਮਾਰਚ (ਪ੍ਰਤਾਪ ਸਿੰਘ ਹੀਰਾ)-ਲਿਖਾਰੀ ਸਾਹਿੱਤ ਸਭਾ ਪਿੰਡ ਝੱਤਰੇ ਵਲੋਂ ਵਿਅੰਗਕਾਰ ਸਾਧੂ ਰਾਮ ਲੰਗੇਆਣਾ ਦਾ ਵਿਸ਼ੇਸ਼ ਸਨਮਾਨ 8 ਮਾਰਚ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਜੀਤ ਸਿੰਘ ਝੱਤਰਾ ਨੇ ਦੱਸਿਆ ਕਿ ਇਹ ਸਮਾਗਮ ਪੰਚਾਇਤ ਘਰ ਨੇੜੇ ਬੱਸ ਸਟੈਂਡ ਪਿੰਡ ਝੱਤਰਾ ਵਿਚ ਹੋਵੇਗਾ | ਲੇਖਕ ਸਾਧੂ ਰਾਮ ਲੰਗੇਆਣਾ ਦੀਆਂ ਦੋ ਬਾਲ ਸਾਹਿੱਤ ਪੁਸਤਕਾਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ ਵਾਸਤੇ ਚੁਣਿਆ ਗਿਆ ਹੈ ਲੇਖਕ ਹੁਣ ਤੱਕ 10 ਕਿਤਾਬਾਂ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰ ਚੁੱਕਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਅਖ਼ਬਾਰਾਂ, ਮੈਗਜ਼ੀਨਾਂ ਵਿਚ ਉਨ੍ਹਾਂ ਦੀਆਂ ਰਚਨਾਵਾਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾ ਰਹੀ ਹੈ | ਇਸ ਦੌਰਾਨ ਇਕ ਕਵੀ ਦਰਬਾਰ ਦੀ ਕਰਵਾਇਆ ਜਾਵੇਗਾ | ਉਨ੍ਹਾਂ ਨੇ ਸਮੂਹ ਇਲਾਕੇ ਦੇ ਲੇਖਕਾਂ ਨੂੰ ਸਮਾਗਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਗੁਰੂ ਰਵਿਦਾਸ ਜੀ ਚੌਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਪੁਲਿਸ ਨੇ ਹੈਰੋਇਨ ਪੀਂਦੇ ਨੂੰ ਲਾਈਟਰ ਅਤੇ ਸਿਲਵਰ ਪੇਪਰ ਸਮੇਤ ਦਬੋਚਿਆ
Ad Position 24